Skip to content
Independent perspectives. Global stories.
BREAKING

ਗੁਰੂ ਕਾ ਬਾਗ ਵਾਲੇ ਮਹਾਂਪੁਰਸ਼ਾਂ ਨੇ ਇੰਗਲੈਂਡ ਤੇ ਕੈਨੇਡਾ ਤੋਂ ਪਾਕਿ ਗੁਰਧਾਮਾਂ ਦੇ ਦਰਸ਼ਨ ਕਰਨ ਉਪਰ ਭਾਰਤ ਪਹੁੰਚੀ ਸੰਗਤ ਲਈ ਲਗਾਏ ਲੰਗਰ

Share this story

ਅੰਮ੍ਰਿਤਸਰ, 10 ਨਵੰਬਰ (ਗੁਰਪ੍ਰੀਤ ਸਿੰਘ ਮਾਨ)- ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਗੁਰੂ ਕਾ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਬਾਲ੍ਹ ਲੀਲ੍ਹਾ ਸਾਹਿਬ (ਪਾਕਿਸਤਾਨ) ਵਿਖੇ ਨਿਰੰਤਰ ਗੁਰੂ ਕੇ ਲੰਗਰ ਚਲਾ ਰਹੇ ਹਨ।ਅੱਜ ਬੱਸ ਰਸਤੇ ਰਾਹੀਂ ਇੰਗਲੈਂਡ ਅਤੇ ਕਨੇਡਾ ਤੋਂ ਮਹਾਂਪੁਰਸ਼ਾ ਦੀਆਂ ਸੇਵਕ ਸੰਗਤਾਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਕੇ ਅਟਾਰੀ ਬਾਰਡਰ ਰਸਤੇ ਭਾਰਤ ਪਹੁੰਚੀਆਂ,ਜਿਥੇ ਕਿ ਮਹਾਂਪੁਰਸ਼ ਬਾਬਾ ਕਿਰਪਾਲ ਸਿੰਘ ਜੀ ਗੁਰੂ ਕਾ ਬਾਗ ਵਾਲੇ ਅਤੇ ਹੋਰ ਸੰਗਤਾਂ ਨੇ ਦੋ ਦਿਨ ਅਟਾਰੀ ਬਾਰਡਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ,ਜੋ ਸੰਗਤਾਂ ਨੇ ਬੜੇ ਪ੍ਰੇਮ ਨਾਲ ਲੰਗਰ ਛਕੇ ਅਤੇ ਮਹਾਂਪੁਰਸ਼ਾ ਦੇ ਪਾਕਿ ਵਿਖੇ ਗੁ. ਬਾਲ੍ਹ ਲੀਲ੍ਹਾ ਸਾਹਿਬ ਵਿਖੇ ਚਲਾਈ ਜਾ ਰਹੀ ਸੇਵਾ ਅਤੇ ਪਾਕਿ ਤੇ ਭਾਰਤ ਵਿੱਚ ਚਲਾਏ ਜਾ ਰਹੇ ਗੁਰੂ ਕੇ ਲੰਗਰਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਾਰ ਸੇਵਾ ਵਿੱਚ ਯੋਗਦਾਨ ਪਾਇਆ।ਪਾਕਿ ਤੋਂ ਭਾਰਤ ਪਹੁੰਚੀਆਂ ਇੰਗਲੈਂਡ ਤੇ ਕਨੇਡਾ ਦੀਆਂ ਸੰਗਤਾਂ ਨੇ ਦੱਸਿਆ ਕਿ ਪਾਕਿ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਕੇ ਅਤੇ ਉਥੇ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧ ਤੋਂ ਵੀ ਬਹੁਤ ਖੁਸ਼ੀ ਮਿਲੀ ਹੈ ਅਤੇ ਨਾਲ ਹੀ ਇੱਧਰ ਭਾਰਤ ਦਾਖਲ ਹੋਣ ਤੇ ਗੁਰੂ ਕਾ ਬਾਗ ਵਾਲੇ ਮਹਾਂਪੁਰਸ਼ਾ ਤੇ ਸੰਗਤਾਂ ਵੱਲੋਂ ਮਿਲੇ ਪਿਆਰ ਤੋਂ ਸਾਰੀ ਸੰਗਤ ਖੁਸ਼ੀ ਨਾਲ ਗਦਗਦ ਹੋਈ ਹੈ।ਇਸ ਮੌਕੇ ਮਹਾਂਪੁਰਸ਼ ਬਾਬਾ ਕਿਰਪਾਲ ਸਿੰਘ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਸਦਕਾ ਦੋ ਦਿਨ ਲੰਗਰ ਚਲਾਏ ਗਏ ਹਨ,ਜੋ ਕਿ ਸੰਗਤਾਂ ਬੜੀ ਖੁਸ਼ੀ ਨਾਲ ਛੱਕ ਕੇ ਅੱਗੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਗਈਆ ਹਨ। ਇੰਟਰਨੈਸ਼ਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਤੇ ਮਹਾਂਪੁਰਸ਼ਾ ਦੇ ਸਲਾਹਕਾਰ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਗੱਲਬਾਤ ਕਰਦਿਆਂ ਮਹਾਂਪੁਰਸ਼ਾ ਵੱਲੋਂ ਉਲੀਕੇ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜਸਪਾਲ ਸਿੰਘ ਰਣੀਕੇ,ਮੁਖਤਾਰ ਸਿੰਘ ਪਾਰਾ ਚੱਕ ਮੁਕੰਦ, ਅਮਰ ਖਾਲਸਾ ਫਾਉਂਡੇਸ਼ਨ ਦੇ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਡਰਾਈਵਰ ਮੋਹਨਜੀਤ ਸਿੰਘ ਹਵੇਲੀਆ ਵਾਲੇ,ਸੈਕਟਰੀ ਕਿਰਪਾਲ ਸਿੰਘ ਸੰਧੂ,ਯੁੱਦਬੀਰ ਸਿੰਘ ਰਣੀਕੇ,ਡਰਾਈਵਰ ਜਸਪਾਲ ਸਿੰਘ ਚੱਕ ਮੁਕੰਦ ਆਦਿ ਸੰਗਤਾਂ ਹਾਜਰ ਸਨ।

WRITTEN BY