Skip to content
Independent perspectives. Global stories.
BREAKING

ਮੇਹਰ ਚੰਦ ਪੋਲੀਟੈਕਨਿਕ ਦੀ ਸਰਦਾਰੀ, ਓਵਰਆਲ ਟਰਾਫ਼ੀ ’ਤੇ ਕਬਜ਼ਾ

Share this story

ਜਲੰਧਰ, 6 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਜਿੱਤ ਦਾ ਝੰਡਾ ਲਹਿਰਾੳਂਦਿਆ ਰਿਆਤ ਐਡ ਬਾਹਰਾ ਇੰਸਟਚਿਊਟ ਵਿਖੇ ਹੋਏ ਆਈ.ਐਸ.ਟੀ.ਈ. ਵਲੋਂ ਕਰਵਾਏ ਗਏ ਉਤਰੀ ਭਾਰਤ ਦੇ ਸਭਿਆਚਾਰਕ ਅਤੇ ਤਕਨੀਕੀ ਮੇਲੇ ਵਿੱਚ ੳਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆਂ ਕਿ ਪੋਲੀਟੈਕਨਿਕ ਵਿੰਗ ਦੀ ਇਸ ਟ੍ਰਾਫੀ ਤੇ ਉਹਨਾਂ ਦੇ ਕਾਲਜ ਨੇ ਤੀਸਰੀ ਵਾਰ ਕਬਜ਼ਾ ਕੀਤਾ ਹੈ। ਇਸ ਮੁਕਾਬਲੇ ਵਿੱਚ ਕੁਲ 20 ਇਨਾਮ ਵਿਦਿਆਰਥੀਆਂ ਨੇ ਜਿੱਤੇ। ਇਸ ਵਿੱਚ ਮਕੈਨੀਕਲ, ਇਲੈਕਟਰੀਕਲ, ਕੰਪਿਊਟਰ ਅਤੇ ਆਟੋਮੋਬਾਇਲ ਦੇ 60 ਤੋਂ ਵੀ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆਂ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਰਕਿਟ ਡਿਜ਼ਾਇਨਿੰਗ, ਲੈਨ ਗੇਮਿੰਗ, ਪ੍ਰੋਜੈਕਟ ਡਿਸਪਲੇ, ਰੰਗੋਲੀ, ਇਲੈਕਟਰੀਕਲ ਕੁਇਜ਼, ਡੀਬਗਿੰਗ ਵਿੱਚ ਪਹਿਲੇ ਇਨਾਮ ਜਿੱਤੇ। ਪ੍ਰਿੰਸੀਪਲ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਟਾਫ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਇਸ ਮੌਕੇ ਇਲੈਕਟਰੀਕਲ ਵਿਭਾਗ ਦੇ ਮੁੱਖੀ ਸ੍ਰੀ ਦਿਲਦਾਰ ਸਿੰਘ ਰਾਣਾ ਨੂੰ ਬੈਸਟ ਟੀਚਰ ਦਾ ਐਵਾਰਡ ਮਿਲਿਆ ਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੂੰ ਬੈਸਟ ਸਟੂਡੈਂਟ ਦਾ ਐਵਾਰਡ ਮਿਲਿਆਂ। ਇਸ ਮੌਕੇ ਸਟੂਡੈਂਟ ਐਡਵਾਈਜ਼ਰ ਸ੍ਰੀ ਰਾਜੀਵ ਭਾਟੀਆ, ਸ੍ਰੀ ਦਿਲਦਾਰ ਸਿੰਘ, ਸ੍ਰੀ ਕਸ਼ਮੀਰ ਕੁਮਾਰ, ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਗੋਰਵ ਸ਼ਰਮਾ, ਸ੍ਰੀ ਚੇਤਨ ਸੂਰੀ ਅਤੇ ਮੈਡਮ ਅਵਿਨਾਸ਼ ਕੌਰ ਸ਼ਾਮਿਲ ਹੋਏ।

WRITTEN BY