ਰਾਮਪੁਰਾ ਫੂਲ, 6 ਨਵੰਬਰ (ਮਨਦੀਪ ਢੀਗਰਾ)-ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕਾਲਜ (ਟੀ ਪੀ ਡੀ ਮਾਲਵਾ ਕਾਲਜ) ਰਾਮਪੁਰਾ ਫੂਲ ਨੇ ਭਾਈ ਆਸ਼ਾ ਸਿੰਘ ਕਾਲਜ.ਗੋਨਿਆਨਾ ਵਿਖੇ ਹੋ ਰਹੇ ਅੰਤਰ ਕਾਲਜ ਮੁਕਾਬਲਿਆ ਵਿਚੋ ਓਵਰਆਲ ਟਰਾਫੀ ਹਾਸਲ ਕਰ ਕੇ ਮੇਲਾ ਲੁਟਿਆ ।ਕਾਲਜ ਦੇ ਯੂਥ ਕੋ-ਆਰਡੀਨੇਟਰ ਪ੍ਰੋ.ਮਗਨਪ੍ਰੀਤ ਕੌਰ ਨੇ ਦਸਿਆ ਕਿ ਮਾਇਮ ,ਗਰੁਪ ਸ਼ਬਦ ,ਕਵਿਤਾ ਉਚਾਰਣ ਵਿਚ ਰੁਪਿੰਦਰ ਕੌਰ,ਚਿਤਰਕਾਰੀ ਵਿਚ ਜਸਪ੍ਰੀਤ ਸਿੰਘ,ਪ੍ਰਦਰਸ਼ਨੀ-ਪਹਿਰਾਵਾ ਵਿਚ ਹੈਪੀ ਅਤੇ ਲੋਕ ਗੀਤ ਸੁਖਚੈਨ ਸਿੰਘ ਚੰਨੀ ਫੂਲ (ਛੇ ਆਇਟਮ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ ਹੀ ਸੋਲੋ ਸ਼ਬਦ ਤੇ ਇੰਨੋ ਬੁਣਨ ਵਿਚ ਸੁਖਚੈਨ ਸਿੰਘ , ਰੰਗੋਲੀ ਵਿਚ ਕੁਲਦੀਪ ਕੌਰ ਅਤੇ ਕਰੋਸ਼ੀਆ ਵਿਚੋਂ ਕਰਮਵੀਰ ਕੌਰ ਦੂਜਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾ ਕਾਲਜ ਦੀਆ ਦਸ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿਤਾ ਹਾਸਿਲ ਕੀਤੀਆ। ਚਾਰੇ ਪਾਸੇ ਛੇ ਨੰਬਰ ਟੀਮ(ਕਾਲਜ ਕੋਡ) ਦਾ ਨਾਮ ਗੂੰਜ ਰਿਹਾ ਸੀ।ਹਰ ਕੋਈ ਕਾਲਜ ਦੀ ਪ੍ਰਸੰਸਾ ਕਰਦੇ ਹੋਏ ਟੀਮਾਂ ਨੂੰ ਵਧਾਈ ਦੇ ਰਿਹਾ ਸੀ। ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿਧੂ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਅਤੇ ਉਹਨਾ ਦੀ ਤਿਆਰੀ ਕਰਵਾ ਰਹੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾ ਨੇ ਕਾਲਜ ਦਾ ਨਾਮ ਚਮਕਾਇਆ ਹੈ। ਇਸ ਮੋਕੇ ਪ੍ਰੋ.ਕਮਲਜੀਤ ਕੌਰ,ਡਾ.ਮਨਦੀਪ ਗੌੜ, ਪ੍ਰੋ.ਕੁਲਵੀਰ ਸਿੰਘ, ਗੁਰਤੇਜ ਸਿੰਘ, ਮਿਊਜਿਕ ਕੌਚ ਹਰਸਿਮਰਨ ਸਿੰਘ,ਗੁਰਦੀਪ ਸਿੰਘ, ਪ੍ਰੋ.ਹਰਜਿੰਦਰ ਕੌਰ, ਪ੍ਰੋ.ਰਾਜਵੀਰ ਕੌਰ, ਸੁਖਦੀਪ ਸਿੰਘ ਸੋਨੀ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿਤੀ।
ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਨੇ ਜਿੱਤੀ ਓਵਰਆਲ ਟਰਾਫ਼ੀ



