ਸਮਾਣਾ, 6 ਨਵੰਬਰ (ਪ੍ਰੇਮ ਵਧਵਾ)-ਦਿਨ ਪ੍ਰਤੀਦਿਨ ਆਪਣੀਆਂ ਬੁਲੰਦੀਆਂ ਤਕ ਪਹੁੰਚਣ ਵਾਲਾ ਐਸ.ਆਰ.ਐਸ ਵਿਦਿਆਪੀਠ ਜੋ ਸਮਾਣਾ ਵਿਖੇ ਸਥਿਤ ਹੈ। ਓਪਨ ਪੰਜਾਬ ਸਟੇਟ ਕਰਾਟੇ ਟੂਰਨਾਮੈਂਟ ਜੇਮਜ਼ ਪਬਲਿਕ ਸਕੂਲ ਸਨੌਰ ਰੋਡ , ਪਟਿਆਲਾ ਵਿਖੇ ਕਰਵਾਇਆ ਗਿਆ ਪੜ੍ਹਾਈ ਦੇ ਨਾਲ- ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣੇ ਜੋਹਰ ਦਿਖਾਉਂਦਾ ਹੋਇਆ ਅਗੇ ਵਧਦਾ ਜਾ ਰਿਹਾ ਹੈ ਜਿਸ ਵਿਚ 59 ਖਿਡਾਰੀਆਂ ਨੇ ਵਧ ਚੜ੍ਹ ਕੇ ਹਿਸਾ ਲਿਆ ਜਿਸ ਵਿਚ ਖਿਡਾਰੀਆਂ ਨੇ ਆਪਣੀ ਖੇਡ ਦੇ ਜੋਹਰ ਵਿਖਾਕੇ ਗੋਲਡ ਮੈਡਲ ,ਸਿਲਵਰ ਮੈਡਲ ਅਤੇ ਬਰਾਉਨ ਮੈਡਲ ਹਾਸਿਲ ਕੀਤੇ ਖਿਡਾਰੀਆਂ ਨੇ ਓਪਨ ਪੰਜਾਬ ਸਟੇਟ ਟੂਰਨਾਮੈਂਟ ਵਿਚ ਕੁਲ 40 ਮੈਡਲ ਪ੍ਰਾਪਤ ਕੀਤੇ ਜਿਸ ਵਿਚ 4 ਹੋਰ ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 24 ਬਰਾਉਨ ਮੈਡਲ ਹਾਸਿਲ ਕੀਤੇ ਅਤੇ ਸਕੂਲ ਨੂੰ ਵਧੀਆ ਪੇਸ਼ਕਾਰੀ ਲਈ ਬਹੁਤ ਸਕੂਲਾਂ ਵਿਚੋਂ ਐਸ.ਆਰ.ਐਸ ਵਿਦਿਆਪੀਠ ਨੂੰ ਪਹਿਲੇ ਸਥਾਨ ਤੇ ਚੁਣਿਆਂ ਗਿਆ, ਵਧ ਗਿਣਤੀ ਦਾ ਪਹਿਲੇ ਸਥਾਨ ਦਾ ਇਨਾਮ ਵੀ ਐਸ.ਆਰ.ਐਸ ਵਿਦਿਆਪੀਠ ਨੇ ਹਾਸਿਲ ਕੀਤਾ ਅਤੇ ਕਰਾਟੇ ਅਸੋਸੀਏਸ਼ਨ ਨੇ ਟਰਾਫੀ ਦੇ ਕੇ ਸਕੂਲ ਨੂੰ ਸਨਮਾਨਿਤ ਕੀਤਾ ਇਹ ਸਕੂਲ ਲਈ ਬਹੁਤ ਮਾਣ ਵਾਲੀ ਗਲ ਹੈ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਅਮਿਤ ਸਿੰਗਲਾ ਜੀ ਤੇ ਵਾਇਸ ਚੇਅਰਮੈਨ ਸ਼੍ਰੀਮਾਨ ਲਲਿਤ ਸਿੰਗਲਾ ਜੀ , ਪ੍ਰਿੰਸੀਪਲ ਪੁਸ਼ਪਿੰਦਰ ਕੌਰ ਅਤੇ ਵਾਈਸ- ਪ੍ਰਿੰਸੀਪਲ ਮੀਨੂੰ ਗੁਪਤਾ ਜੀ ਨੇ ਖਿਡਾਰੀਆਂ ਦੀ ਹੋਸਲਾਂ ਅਫਜ਼ਾਈ ਕੀਤੀ ਅਤੇ ਕੌਚ ਪ੍ਰੀਤਪਾਲ ਸਿੰਘ ਅਤੇ ਸਕੂਲ ਦੇ ਡੀ.ਪੀ ਅਮਨਦੀਪ ਸਿੰਘ ਅਤੇ ਬਲਜੀਤ ਕੋਰ ਸਮਾਣਾਨੂੰ ਵਧਾਈਆਂ ਦਿਤੀਆਂ।
ਐਸ. ਆਰ . ਐਸ ਵਿਦਿਆਪੀਠ ਸਕੂਲ ਦੇ ਬਚਿਆਂ ਨੇ ਪ੍ਰਾਪਤ ਕੀਤੇ ਸਿਲਵਰ ਤੇ ਗੋਲਡ ਤਗਮੇ



