ਸਾਦਿਕ, 6 ਨਵੰਬਰ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)-ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਕ੍ਰਿਕਟ ਕਮੇਟੀ ਵਲੋਂ ਕਰਵਾਏ ਜਾਦੇ ਕਾਸਕੋ ਕ੍ਰਿਕਟ ਟੂਰਨਾਮੈਂਟ ਵਿਚ ਕੁਲ 32 ਟੀਮਾ ਨੇ ਭਾਗ ਲਿਆ ਫ਼ਾਈਨਲ ਮੁਕਾਬਲੇ ਵਿਚ ਮੀਰੀ ਪੀਰੀ ਕਲਬ ਮੋਗਾ ਜੇਤੂ ਰਿਹਾ। ਜਿਸ ਨੂੰ ਕਮੇਟੀ ਵਲੋ 71,000 ਹਜਾਰ ਰੁਪਏ ਨਕਦ ਇਨਾਮ ਅਤੇ ਕਪ ਦੇ ਕੇ ਨਿਵਾਜ਼ਿਆ ਗਿਆ, ਦੂਸਰੇ ਸਥਾਨ ਤੇ ਮਲਵਾਲ ਕਲਬ ਰਿਹਾ ਜਿਸ ਨੂੰ 41,000 ਹਜਾਰ ਰੁਪਏ ਇਨਾਮ ਅਤੇ ਕਪ ਦੇ ਕੇ ਸਨਮਾਨ ਕੀਤਾ। ਤੀਸਰੇ ਸਥਾਨ ਤੇ ਸੇਉਟੀ ਕਲਬ ਰਿਹਾ ਜਿਸ ਨੂੰ 5100 ਰੁਪਏ ਦਿਤੇ ਅਤੇ ਚੌਥੇ ਸਥਾਨ ਤੇ ਯੂ. ਐਸ.ਏ ਕਲਬ ਰਿਹਾ ਜਿਸ ਨੂੰ 5100 ਰੁਪਏ ਨਕਦ ਕਮੇਟੀ ਵਲੋਂ ਦਿਤੇ ਗਏ ਅਤੇ ਮੈਨ ਔਫ ਦੀ ਸੀਰੀਜ਼ ਜਸੀ ਭਾਈ ਰੂਪਾ ਨੂੰ ਮੋਟਰਸਾਇਕਲ ਦੇ ਕੇ ਨਿਵਾਜਿਆ ਗਿਆ। ਇਸੇ ਤਰਾਂ ਵਾਲੀਵਾਲ ਮੁਕਾਬਲਿਆ ਵਿਚ ਕੁਲ 50 ਟੀਮਾ ਨੇ ਭਾਗ ਲਿਆ ਜਿਸ ਵਿਚੋਂ ਪਹਿਲਾ ਸਥਾਨ ਪਿੰਡ ਝੋਟੀਵਾਲਾ ਦੀ ਟੀਮ ਰਹੀ ਜਿਸ ਨੂੰ 15000 ਹਜਾਰ ਰੁਪਏ ਨਕਦ ਤੇ ਕਪ ਦੇ ਕੇ ਨਿਵਾਜਿਆ ਗਿਆ। ਦੂਜੇ ਸਥਾਨ ਤੇ ਪਿੰਡ ਬੌੜੇ ਰਹੀ ਜਿਸ ਨੂੰ 7100 ਰੁਪਏ ਨਕਦ ਤੇ ਕਪ ਦਿਤਾ, ਤੀਜੇ ਸਥਾਨ ਤੇ ਨਥੂਵਾਲਾ ਜਿਸ ਨੂੰ 2100 ਰੁਪਏ ਨਕਦ ਇਨਾਮ ਦਿਤਾ ਗਿਆ, ਚੌਥੇ ਸਥਾਨ ਫ਼ਿਰੋਜਸ਼ਾਹ ਦੀ ਟੀਮ ਰਹੀ ਜਿਸ ਨੂੰ 2100 ਰੁਪਏ ਨਕਦ ਇਨਾਮ ਦਿਤਾ ਗਿਆ। ਤਾਸ ਮੁਕਾਬਲਿਆ ’ਚ ਜਸਵਿੰਦਰ ਸਿੰਘ ਢਿਲਵਾਂ ਜੇਤੂ ਰਿਹਾ ਜਿਸ ਨੂੰ ਕਮੇਟੀ ਨੇ 2100 ਰੁਪਏ ਨਕਦ ਦੇ ਕੇ ਸਨਮਾਨ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪੁਜੇ ਹਲਕਾ ਫ਼ਰੀਦਕੋਟ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਗਰਾਂਊਡ ਵਿਚ ਪਹੁੰਚ ਕੇ ਖਿਡਾਰੀਆ ਨਾਲ ਯਾਦਗਰੀ ਤਸਵੀਰ ਖਿਚਵਾਈ । ਸ: ਢਿਲੋਂ ਨੇ ਕਮੇਟੀ ਨੂੰ 25,000 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਅਗੇ ਗਲਬਾਤ ਕਰਦੇ ਹੋਏ ਕਿਹਾ ਕੇ ਬੜੀ ਜਲਦੀ ਸਾਦਿਕ ਦੇ ਸਟੇਡੀਅਮ ਨੂੰ ਘੇਰੇ ਤੇ ਸੋਲਰ ਲਾਈਟਾ ਤੇ ਇੰਟਰ ਲੌਕ ਟਾਈਲ ਲਗਾ ਕੇ ਸੈਰ ਸਪਾਟੇ ਲਈ ਤੇ ਅੰਦਰ ਖਿਡਾਰੀਆ ਦੇ ਖੇਡਣ ਲਈ ਵਧੀਆ ਢੰਗ ਨਾਲ ਤਿਆਰ ਕੀਤਾ ਜਾਵੇਗਾ ਤੇ ਨਾਲ ਇਕ ਵਾਲੀਵਾਲ ਗਰਾਂਊਡ ਵੀ ਤਿਆਰ ਕੀਤਾ ਜਾਵੇਗਾ। ਦਸਣਯੋਗ ਹੈ ਕਿ ਪਿਛਲੇ ਸਾਲ ਟੂਰਨਾਮੈਟ ਦੌਰਾਨ ਸ: ਕਿਕੀ ਢਿਲੋਂ ਸਾਦਿਕ ਦੀ ਕ੍ਰਿਕਟ ਕਮੇਟੀ ਨੂੰ ਇਸ ਸਟੇਡੀਅਮ ਦੀ ਨੁਹਾਰ ਬਦਲਣ ਵਾਸਤੇ ਐਲਾਨ ਕਰਕੇ ਗਏ ਸੀ ਹੁਣ ਕਿੰਨੇ ਟਾਈਮ ਵਿਚ ਸਟੇਡੀਅਮ ਨੂੰ ਬੂਰ ਪੈਂਦਾ ਦੇਖਦੇ ਹਾ। ਇਸ ਮੌਕੇ ਥਾਨਾ ਮੁਖੀ ਸਾਦਿਕ ਗੁਰਜੰਟ ਸਿੰਘ, ਕਰਮਚੰਦ ਪਪੀ ਪ੍ਰਧਾਨ ਪਰਜਾਪਤੀ ਮਹਾਂਸੰਘ ਪੰਜਾਬ, ਗੁਰਜੰਟ ਸਿੰਘ ਬਰਾੜ ਘੁਦੂਵਾਲਾ, ਸ਼ਿਵਰਾਜ ਸਿੰਘ ਢਿਲੋਂ, ਦੀਪਕ ਕੁਮਾਰ ਸੋਨੂੰ ਸਾਬਕਾ ਸਰਪੰਚ, ਸੁਖਵੀਰ ਮਰਾੜ੍ਹ, ਬਲਰਾਜ ਮਾਨਕਟਾਲਾ, ਏ .ਐਸ.ਆਈ ਹਰਿੰਦਰ ਸਿੰਘ, ਸਾਬ ਸਿੰਘ ਸਾਦਿਕ, ਸਰਬਜੀਤ ਬਰਾੜ, ਕੁਲਦੀਪ ਸਮਰਾ, ਬਬਲੂ, ਗੋਲਡੀ ਗਬੀ, ਸੋਨੂੰ ਹਰੀਕੇ, ਸ਼ਮਸ਼ੇਰ ਸਿੰਘ ਗਿਲ, ਸਰਬਜੀਤ ਬਰਾੜ, ਅਵਤਾਰ ਸੰਧੂ, ਗੁਰਬਾਜ਼ ਸਿੰਘ ਬਾਜ਼ਾ, ਜੋਨੀ ਅਰੋੜਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ।
11ਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦੌਰਾਨ ਮੀਰੀ ਪੀਰੀ ਕਲਬ ਮੋਗਾ ਰਿਹਾ ਜੇਤੂ



