Skip to content
Independent perspectives. Global stories.
BREAKING

ਪੰਜਾਬੀਆਂ ਨੇ ਸੋਚ ਸਮਝ ਕੇ ਹੀ ਗਠਜੋੜ ਅਤੇ ਆਪ ਨੂੰ ਸਿਆਸੀ ਤੋਰ ’ਤੇ ਪਿੱਛੇ ਧੱਕਿਆ : ਸਿੱਧੂ

Share this story

ਤਪਾ ਮੰਡੀ, 6 ਨਵੰਬਰ (ਰੋਹਿਤ ਸਿੰਗਲਾ)- ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਚਲ ਰਹੀ ਹੈ। ਜਿਸ ਕਾਰਨ ਸੂਬੇ ਅੰਦਰਲੇ ਕਿਸਾਨ, ਮਜਦੂਰ, ਵਪਾਰੀਆਂ ਸਣੇ ਕਰਮਚਾਰੀ ਸਰਕਾਰ ਦੇ ਰਾਜ ਵਿਚ ਖੁਦ ਨੂੰ ਮਹਿਫੂਜ ਸਮਝ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਪਾ ਦੇ ਜੰਮਪਲ ਅਤੇ ਮੋਹਾਲੀ ਤੋ ਪਾਰਟੀ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਇਕ ਵਿਆਹ ਸਮਾਗਮ ਦੋਰਾਨ ਪ੍ਰਗਟ ਕੀਤੇ। ਵਿਧਾਇਕ ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੋਚ ਸਮਝ ਕੇ ਹੀ ਅਕਾਲੀ ਭਾਜਪਾ ਸਣੇ ਆਪ ਪਾਰਟੀ ਨੂੰ ਸਿਆਸੀ ਤੋਰ ’ਤੇ ਪਿੱਛੇ ਧੱਕ ਕੇ ਕਾਂਗਰਸ ਦੇ ਹੱਥ ਵਿਚ ਸੂਬੇ ਦੀ ਵਾਂਗਡੋਰ ਦਿੱਤੀ ਹੈ ਤਾਂ ਜੋ ਪਿਛਲੇ ਦਸ ਸਾਲ ਦੋਰਾਨ ਵਿਕਾਸ ਅਤੇ ਤਰੱਕੀ ਤੋ ਪਛੜਿਆ ਪੰਜਾਬ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੁ¦ਦੀਆਂ ਨੂੰ ਛੂਹ ਸਕੇ। ਵਿਧਾਇਕ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਜਿਣਸ ਦਾ ਦਾਣਾ ਦਾਣਾ ਖਰੀਦ ਰਹੀ ਹੈ ਜਦਕਿ ਸਰਕਾਰ ਨੇ ਕਰਜਾ ਮੁਕਤੀ ਵਾਲੇ ਅਪਣੇ ਵਾਅਦੇ ਨੂੰ ਵੀ ਕੁਝ ਸਮੇਂ ਅੰਦਰ ਹੀ ਪੂਰਾ ਕੀਤਾ ਹੈ ਪਰ ਵਿਰੋਧੀ ਧਿਰ ਆਪ ਅਤੇ ਅਕਾਲੀ ਭਾਜਪਾ ਗਠਜੋੜ ਕਿਸਾਨਾਂ ਵਿਚਕਾਰ ਸਰਕਾਰ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆ ਹਨ। ਜਿਨ੍ਹਾਂ ਤੋ ਕਿਸਾਨਾਂ ਅਤੇ ਸੂਬੇ ਦੀ ਭਲਾਈ ਸਣੇ ਅਮਨ ਸ਼ਾਂਤੀ ਸਹਿਣ ਨਹੀ ਹੋ ਰਹੀ, ਪਰ ਸਰਕਾਰ ਤਰਫੋ ਵਿਸ਼ਵਾਸ ਦੁਆਉਦੇ ਹਾਂ ਕਿ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਦਲਜੀਤ ਸਿੰਘ ਧਨੋਆ, ਸੱਤਪਾਲ ਸਿੰਘ ਕਛਿਆੜਾ, ਕਾਲਾ ਰੋਸਾ, ਗਾਂਧੀ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY