ਫ਼ਰੀਦਕੋਟ, 6 ਨਵੰਬਰ (ਗੁਰਜੀਤ ਰੋਮਾਣਾ)- 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕੁਸਤੀਆਂ ਦੇ ਮੁਕਾਬਲੇ ਏ.ਈ.ਓ. ਨਰਿੰਦਰ ਕੌਰ ਦੀ ਅਗਵਾਈ ਵਿਚ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਜਿਮਨੇਜੀਅਮ ਹਾਲ ਵਿਚ ਕਰਵਾਏ ਗਏ। ਇਨ੍ਹਾਂ ਕੁਸ਼ਤੀਆਂ ਦੇ ਅੰਡਰ-14 ਸਾਲ ਉਮਰ ਵਰਗ ਵਿਚ ਦਸਮੇਸ਼ ਪਬਲਿਕ ਸਕੂਲ, ਫ਼ਰੀਦਕੋਟ ਦੇ ਪਹਿਲਵਾਨ ਨਾਜਬੀਰ ਸਿੰਘ ਨੇ -41 ਕਿੱਲੋ ਭਾਰ ਵਰਗ ਵਿਚ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਚਾਂਦੀ ਦਾ ਤਗਮਾ ਜਿਤਿਆ। ਇਸੇ ਉਮਰ ਵਰਗ ਦੇ ਲੜਕੀਆਂ ਦੇ ਮੁਕਾਬਲੇ ਵਿਚ ਜਸਨੂਰ ਕੌਰ ਨੇ -41 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿਤਿਆ। ਸਕੂਲ ਪਹੁੰਚ ਉਪਰੰਤ ਇਨ੍ਹਾਂ ਖਿਡਾਰੀਆਂ ਨੂੰ ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਨੇ ਵਧਾਈ ਦਿਤੀ। ਇਸ ਸਮੇਂ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਹਾਜਰ ਸਨ। ਇਨ੍ਹਾਂ ਖਿਡਾਰੀਆਂ ਦੀ ਕਾਮਯਾਬੀ ਵਿਚ ਫ਼ਰੀਦਕੋਟ ਕੁਸ਼ਤੀ ਅਖਾੜੇ ਦੇ ਚੀਫ ਕੋਚ ਹਰਗੋਬਿੰਦ ਸਿੰਘ ਸੰਧੂ ਅਤੇ ਕੋਚ ਇੰਦਰਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ।
ਦਸਮੇਸ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸੂਬਾ ਪਧਰੀ ਖੇਡਾਂ ਵਿੱਚੋਂ ਜਿੱਤੇ ਤਗਮੇ



