Skip to content
Independent perspectives. Global stories.
BREAKING

ਬਾਬਾ ਮਹਿਰਾਜ ਤੇ ਲੱਖਾ ਸਿਧਾਣਾ ਨੂੰ ਰਿਹਾਅ ਕਰਵਾਉਣ ਲਈ ਬਠਿੰਡਾ ’ਚ ਕੀਤਾ ਜਬਰਦਸਤ ਰੋਸ ਮਾਰਚ

Share this story

ਰਾਮਪੁਰਾ ਫੂਲ, 6 ਨਵੰਬਰ- ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਗੁਰੂਸਰ ਤੇ ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਿਧਾਣਾ ਨੂੰ ਬਿਨਾ ਸ਼ਰਤ ਰਿਹਾਅ ਕਰਵਾਉਣ ਲਈ ਸ਼ਹਿਰ ਵਿੱਚ ਇੱਕ ਜਬਰਦਸਤ ਰੋਸ ਮਾਰਚ ਕੀਤਾ। ਪੰਜਾਬੀ ਮਾਂ ਬੋਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮਿੰਨੀ ਸਕੱਤਰੇਤ ਅੱਗ ਇੱਕ ਰੋਸ ਧਰਨਾ ਵੀ ਦਿੱਤਾ ਜਿਸ ਨੂੰ ਸੰਬੋਧਨ ਕਰਦਿਆ ਪੰਜਾਬੀ ਮਾਂ ਬੋਲੀ ਦੇ ਹਿਤੈਸੀ ਬੁਲਾਰਿਆਂ ਨੇ ਬਾਬਾ ਮਹਿਰਾਜ ਤੇ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਦਾ ਸਖ਼ਤ ਵਿਰੋਧ ਕਰਦਿਆ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਦਲ ਖ਼ਾਲਸਾ ਦੇ ਆਗੂਆਂ ਤੇ ਡਾ. ਗਾਂਧੀ ਦੀ ਟੀਮ ਦੇ ਬੁਲਾਰਿਆਂ ਨੇ ਮਾਂ ਬੋਲੀ ਦੇ ਸਾਰੇ ਹਿਤੈਸੀਆਂ ’ਤੇ ਕੀਤੇ ਝੂਠੇ ਪਰਚੇ ਤੁਰੰਤ ਵਾਪਸ ਲੈਣ ਦੀ ਗੱਲ ਵੀ ਕਹੀ। ਇਸ ਮੌਕੇ ਬਠਿੰਡਾ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਪੂਰਨ ਉਤਸਾਹ ਨਾਲ ਹਿੱਸਾ ਲਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਡਾ. ਧਰਮਵੀਰ ਗਾਂਧੀ ਦੀ ਟੀਮ ਵੱਲੋਂ ਬੁਲਾਰੇ ਮੈਡਮ ਹਰਮੀਤ ਕੌਰ ਬਰਾੜ ਨੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਦੀ ਸਖ਼ਤ ਨਿੰਦਿਆ ਕਰਦਿਆ ਕਿਹਾ ਪੰਜਾਬੀ ਲਾਗੂ ਕਰਵਾਉਣ ਲਈ ਕੀਤੇ ਸ਼ਾਂਤਮਈ ਤੇ ਲੋਕਤੰਤਰ ਢੰਗ ਨੂੰ ਸੂਬਾ ਹਕੂਮਤ ਵੱਲੋਂ ਡੰਡੇ ਦੇ ਜ਼ੋਰ ਦੇ ਖ਼ਤਮ ਕਰਨ ਦੀ ਨਿੰਦਿਆ ਕਰਦਿਆ ਕਿਹਾ ਕਿ ਬਠਿੰਡਾ ਪੁਲਿਸ ਨੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਲੱਖਾ ਸਿਧਾਣਾ ਨੂੰ ਗਿਰਫ਼ਤਾਰ ਕੇ ਦੇਸ਼ ਵਿਦੇਸ਼ ਦੇ ਸਮੁੱਚੇ ਪੰਜਾਬੀਆਂ ਨੂੰ ਭਾਜੀ ਪਾਈ ਹੈ ਜਿਸ ਨੂੰ ਹੁਣ ਮੋੜਨ ਦਾ ਸਮਾਂ ਆ ਗਿਆ ਹੈ। ਰੋਸ ਧਰਨੇ ਮਗਰੋਂ ਸ਼ਹਿਰ ਵਿੱਚੋਂ ਦੀ ਇੱਕ ਜਬਰਦਸਤ ਰੋਸ ਮਾਰਚ ਕੱਢਿਆ ਗਿਆ ਜਿਸ ਦੌਰਾਨ ਨੌਜਾਵਾਨ ਨੇ ਹੱਥਾਂ ਵਿੱਚ ਵੱਡ ਅਕਾਰੀ ਫਲੈਕਸਾਂ ਫੜ੍ਹ ਕੇ ਜੇਲ੍ਹਾਂ ਵਿੱਚ ਸੁੱਟੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮਗਰੋਂ ਡੀ. ਸੀ. ਬਠਿੰਡਾ ਨੂੰ ਇਹਨਾਂ ਮੰਗਾਂ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਦੇ ਕੇ ਇਸ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।

WRITTEN BY