Skip to content
Independent perspectives. Global stories.
BREAKING

ਧੁੰਦ ਕਾਰਨ ਵਾਪਰਿਆ ਹਾਦਸਾ-ਦਰਜਨ ਦੇ ਕਰੀਬ ਸਕੂਲੀ ਬੱਚੇ ਜ਼ਖਮੀ

Share this story

ਭਵਾਨੀਗੜ੍ਹ, 6 ਨਵੰਬਰ (ਕ੍ਰਿਸ਼ਨ ਗਰਗ, ਇਕਬਾਲ ਬਾਲੀ)- ਸਥਾਨਿਕ ਕਸਬਾਂ ਚੰਨੋ ਵਿਖੇ ਜੋ ਜੀਰਕਪੁਰ-ਬਠਿੰਡਾ ਨੈਸਨਲ ਹਾਈਵੇ ਨੂੰ 7 ਤੇ ਅੱਜ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਸੰਘਣੀ ਧੁੰਦ ਕਾਰਨ ਇੱਕ ਸਕੂਲੀ ਬੱਸ ਜੋ ਸਥਾਨਿਕ ਸਟੀਲਮੈਨਜ ਪਬਲਿਕ ਸਕੂਲ ਚੰਨੋ ਦੀ ਹੈ ,ਇੱਟਾਂ ਦੇ ਭਰੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਦਰਜਨ ਦੇ ਕਰੀਬ ਬੱਚੇ ਜਖਮੀ ਹੋ ਗਏ।ਬੱਸ ਦੇ ਡਰਾਇਵਰ ਭੀਮ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਭਰਾਜ ਨੇ ਦੱਸਿਆ ਕਿ ਮੈ ਰੋਜਾਨਾ ਦੀ ਤਰ੍ਹਾ ਸਵੇਰੇ ਨੇੜਲੇ ਪਿੰਡਾ ਚੋ ਬੱਚੇ ਲੈ ਕੇ ਸਕੂਲ ਵੱਲ ਜਾ ਰਿਹਾ ਸੀ ਮੇਰੇ ਅੱਗੇ ਜਾਦੇ ਟਰੱਕ ਨੂੰ;ਪੀ,ਬੀ,11ਬੀ,ਵਾਈ5138 ਨੇ ਬਿਨਾ ਕੋਈ ਇਸਾਰਾ ਕਰੇ ਟਰੱਕ ਨੂੰ ਮੋੜ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਬੱਸ ਵਿੱਚ ਤਕਰੀਬਨ 55 ਦੇ ਕਰੀਬ ਬੱਚੇ ਸਫਰ ਕਰ ਰਹੇ ਸਨ ਜਿਨ੍ਹਾਂ ਵਿੱਚੋਂ 10 ਬੱਚਿਆਂ ਦੇ ਗੰਭੀਰ ਸੱਟਾ ਲੱਗੀਆ ਹਨ ਜਿਹਨਾ ਵਿੱਚ ਅਰਸਦੀਪ ਸਿੰਘ (14) ਪਿੰਡ ਮੁਣਸ਼ੀਵਾਲਾ, ਗਗਨਦੀਪ ਕੌਰ (19) ਪਿੰਡ ਕੁਲਬੁਰਛਾਂ, ਤਨਵੀਰ ਸਿੰਘ (5) ਪਿੰਡ ਮੁਣਸੀਵਾਲਾ, ਕਰਨਦੀਪ ਸਿੰਘ (10) ਖੇੜੀ ਭੀਮਾਂ, ਅਨਮੋਲਪ੍ਰੀਤ ਕੌਰ (15) ਗਾਜੇਵਾਸ, ਸਹਿਰਪ੍ਰੀਤ ਕੌਰ (14) ਵਾਸੀ ਥੰਮਣ ਸਿੰਘ ਵਾਲਾ ਅਰਮਾਨ ਖਾਨ (12) ਪਿੰਡ ਮੁਨਸੀਵਾਲਾ, ਸੁਖਦੀਪ ਸਿੰਘ ਥੰਮਣ ਸਿੰਘ ਵਾਲਾ, ਪ੍ਰਮਿੰਦਰ ਸਿੰਘ ਕੁਲਬੂਰਛਾਂ ਆਦਿ ਬੱਚਿਆਂ ਦੇ ਸੱਟਾ ਲੱਗਣ ਕਾਰਨ ਰਜਿੰਦਰਾਂ ਹਸਪਤਾਲ ਪਟਿਆਲਾ, ਭਵਾਨੀਗੜ ਅਤੇ ਅਮਰ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਭੇਜ ਦਿੱਤਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਕੂਲ ਪ੍ਰਿਸੀਪਲ ਸ੍ਰੀਮਤੀ ਅੰਜਲੀ ਗੌੜ ਬਾਕੀ ਟੀਚਰਾ ਨਾਲ ਹਾਦਸੇ ਵਾਲੀ ਜਗਾ ਤੇ ਪੰਹੁਚ ਕੇ ਜ਼ਖਮੀ ਬੱਚਿਆ ਨੂੰ ਹਸਪਤਾਲ ਲੈ ਕੇ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਇਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਉਧਰ ਇਸ ਹਾਦਸੇ ਤੋ ਬਾਅਦ ਮੌਸਮ ਅਤੇ ਸੰਘਣੀ ਧੰਦ ਦੇ ਚਲਦਿਆ ਸਕੂਲ ਪ੍ਰਬੰਧਕਾਂ ਵੱਲੋ ਇੱਕ ਹਫਤਾ ਸਕੂਲ ਵਿੱਚ ਛੁੱਟੀ ਦਾ ਇਲਾਨ ਕੀਤਾ ਹੈ।

WRITTEN BY