Skip to content
Independent perspectives. Global stories.
BREAKING

ਸੁਵਿਧਾ ਕੇਂਦਰ ਦੇ ਕਰਮਚਾਰੀਆਂ ਦੇ ਵੀ ਬੁਨਿਆਦੀ ਮਾਨਵ ਅਧਿਕਾਰ : ਡਾ. ਬਜਾੜ

Share this story

ਨੂਰਪੁਰ ਬੇਦੀ, 5 ਨਵੰਬਰ (ਐਮ.ਪੀ.ਸ਼ਰਮਾ)- ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਡ ਬਿਊਰੋ ਆਫ ਹਿਊਮਨ ਰਾਈਟਸ ਐਂਡ ਕਰਾਇਮ ਕੰਟਰੋਲ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਗੁੱਜਰ ਸਮਾਜ ਦੇ ਪ੍ਰਮੁੱਖ ਨੇਤਾ ਡਾ.ਦਵਿੰਦਰ ਬਜਾੜ ਨੇ ਸੁਵਿਧਾ ਕੇਂਦਰ ਨੂਰਪੁਰ ਬੇਦੀ ਵਿਖੇ ਕੀਤਾ। ਜਾਣਕਾਰੀ ਦਿੰਦੇ ਹੋਏ ਡਾ.ਬਜਾੜ ਨੇ ਕਿਹਾ ਕਿ ਇੱਥੇ ਸਭ ਕਰਮਚਾਰੀ ਬੀ.ਐਮ.ਐਮ. ਆਈ.ਈ.ਟੀ. ਚੰਡੀਗੜ ਦੇ ਮੁਲਾਜ਼ਮ ਹਨ ਅਤੇ ਗੁਰਪੂਰਬ ਦੇ ਪਵੱਤਰ ਦਿਹਾੜੇ ਤੇ ਰਾਸ਼ਟਰੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਇੱਥੋ ਦਾ ਸਾਰਾ ਸਟਾਫ ਕੰਮ ਪਰ ਆਇਆ ਹੋਇਆ ਸੀ ਜੋ ਕਿ ਰੋਜ਼ਾਨਾ ਵੀ ਸਵੇਰੇ 9:30 ਤੋਂ ਸ਼ਾਮ 6:00 ਵਜੇ ਤੱਕ ਕੰਮ ਕਰਦੇ ਹਨ। ਉਨ੍ਹਾਂ ਕਿਹਾ ਇਹਨਾਂ ਕਰਮਚਾਰੀਆਂ ਨੂੰ 2 ਅਕਤੂਬਰ, 15 ਅਗਸਤ ਅਤੇ 26 ਜਨਵਰੀ ਨੂੰ ਵੀ ਛੁੱਟੀ ਨਹੀਂ ਹੁੰਦੀ ਅਤੇ ਇਹਨਾਂ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲਦੀ। ਇਸ ਤਰ੍ਹਾਂ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨਾਲ ਸ਼ਰੇਆਮ ਖਿਲਵਾੜ ਕੀਤੀ ਜਾ ਰਹੀ ਹੈ।ਡਾ.ਬਜਾੜ ਨੇ ਉਪਰੋਕਤ ਸਾਰਾ ਮਾਮਲਾ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਲਿਆਂਦੇ ਹੋਏ ਮੰਗ ਕੀਤੀ ਕਿ ਇਸ ਮਸਲੇ ਸੰਬੰਧੀ ਉਚਿਤ ਕਦਮ ਉਠਾਏ ਜਾਣਗੇ।

WRITTEN BY