Skip to content
Independent perspectives. Global stories.
BREAKING

ਪੜ੍ਹੋ ਪੰਜਾਬ ਸਬੰਧੀ ਸਕੂਲ ਮੁਖੀਆਂ ਦੀ ਮੀਟਿੰਗ ਅੱਜ

Share this story

ਰੂਪਨਗਰ, 5 ਨਵੰਬਰ (ਅਮਰਜੀਤ ਸਿੰਘ ਕਲਸੀ)- ‘ਪੜ੍ਹੋ ਪੰਜਾਬ ਪੜ੍ਹਾੳ ਪੰਜਾਬ’ ਦੇ ਸਬੰਧ ਵਿਚ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਦੀ ਮੀਟਿੰਗ ਅੱਜ 6 ਨਵੰਬਰ ਨੂੰ ਸਰਕਾਰੀ (ਕੰਨਿਆ) ਸੀਨੀਅਰ ਸਕੈਡੰਰੀ ਸਕੂਲ, ਰੂਪਨਗਰ ਵਿਖੇ ਸਵੇਰੇ 9:30 ਵਜੇ ਹੋਵੇਗੀ।ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ ਕੁਮਾਰ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਹੁਕਮਾਂ ਅਨੁਸਾਰ ਰਾਜ ਭਰ ਵਿਚ ਸਾਇੰਸ, ਮੈਥ ਅਤੇ ਅੰਗ੍ਰੇਜ਼ੀ ਨਾਲ ਸਬੰਧਿਤ ‘ਪੜ੍ਹੋ ਪੰਜਾਬ ਪੜ੍ਹਾੳ ਪੰਜਾਬ’ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿਚ ਜ਼ਿਲੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਦੀ ਅਹਿਮ ਭੂਮਿਕਾ ਹੈ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਦਿਨ ਦਾ ਸੈਮੀਨਾਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਕੰਨਿਆ) ਵਿਚ ਰੱਖਿਆ ਗਿਆ ਹੈ ਜਿਸ ਵਿਚ ਸਾਰੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਦਾ ਆਉਣਾ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਅੱਜ 6 ਨਵੰਬਰ ਨੂੰ ਸਰਕਾਰੀ (ਕੰਨਿਆ) ਸੀਨੀਅਰ ਸਕੈਡੰਰੀ ਸਕੂਲ, ਰੂਪਨਗਰ ਵਿਖੇ 9:30 ਵਜੇ ਤੋਂ 1:00 ਵਜੇ ਤੱਕ ਮੀਟਿੰਗ ਹੋਵੇਗੀ ਜਿਸ ਉਪਰੰਤ 1:30 ਵਜੇ ਸਿੱਖਿਆ ਸਕੱਤਰ ਦਾ ਭਾਸ਼ਨ ਅਜੂਸੈਟ ਰਾਹੀ ਹੋਵੇਗਾ।

WRITTEN BY