Skip to content
Independent perspectives. Global stories.
BREAKING

ਪਿੰਡ ਨਦਾਮਪੁਰ ਦੇ ਤਿੰਨ ਅੰਨੇ ਭੈਣ ਭਰਾਵਾਂ ਦੀ ਪੈਨਸ਼ਨ ਕਾਂਗਰਸ ਸਰਕਾਰ ਵੱਲੋਂ ਬੰਦ

Share this story

ਭਵਾਨੀਗੜ, 5 ਨਵੰਬਰ- ਨੇੜਲੇ ਪਿੰਡ ਨਦਾਮਪੁਰ ਵਿਖੇ ਤਿੰਨ ਭੈਣ ਭਰਾ ਜੋ ਕਿ ਜਨਮ ਤੋ ਹੀ ਅੰਨੇ ਹਨ ਅਤੇ ਬਜੁਰਗ ਅਵਸਥਾ ਵਿੱਚ ਹਨ ਦੀ ਪੈਨਸ਼ਨ ਜੋ ਕਿ ਪਿਛਲੀ ਸਰਕਾਰ ਵੇਲੇ ਆ ਰਹੀ ਸੀ ਹੁਣ ਕਾਂਗਰਸ ਸਰਕਾਰ ਬਣਦਿਆਂ ਹੀ ਬੰਦ ਕਰ ਦਿੱਤੀ ਗਈ ਹੈ। ਜਦ ਕਿ ਇਹਨਾਂ ਤਿੰਨੋ ਭੈਣ ਭਰਾ ਕੋਲ ਆਮਦਨ ਦਾ ਕੋਈ ਵੀ ਸਰੋਤ ਨਹੀ ਹੈ। ਤਿੰਨਾਂ ਚੋ ਵੱਡੀ ਭੈਣ ਕਰਨੈਲ ਕੌਰ ਉਮਰ ਸੱਠ ਸਾਲ, ਗਿਆਨ ਸਿੰਘ ਉਮਰ ਪੰਜਾਹ ਸਾਲ ਅਤੇ ਗੁੱਡੂ ਸਿੰਘ ਉਮਰ 45 ਸਾਲ ਹਨ।ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਕੋਈ ਐਨ ਜੀ ੳ ਉਨ੍ਹਾਂ ਦੀ 1500 ਸੌ ਰੁਪੈ ਮਹਿਨਾਂ ਮਾਲੀ ਮਦਦ ਕਰਦੀ ਸੀ ਪਰ ਹੁਣ ਉਹ ਵੀ ਬੰਦ ਹੋ ਗਈ ਹੈ। ਇਸ ਮੌਕੇ ਪ੍ਰਧਾਨ ਹਾਕਮ ਸਿੰਘ ਨੇ ਦੱਸਿਆ ਕਿ ਤਿੰਨੋ ਭੈਣ ਭਰਾ ਜਨਮ ਤੋ ਹੀ ਅੰਨੇ ਹਨ। ਇਨ੍ਹਾਂ ਦੀ ਭਤੀਜੀ ਰਾਣੀ ਕੋਰ ਵਲੋ ਹੀ ਇਹਨਾਂ ਨੂੰ ਰੋਟੀ ਪਾਣੀ ਦਿੱਤਾ ਜਾਂਦਾ ਹੈ ਪਰ ਉਸ ਦੀ ਮਾਲੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਐਸੇ ਲੋੜਵੰਦ ਲੋਕਾਂ ਨੂੰ ਮਿਲ ਰਹੀ ਪੈਨਸ਼ਨ,ਆਟਾ ਦਾਲ ਸਕੀਮ ਤੋ ਵਾਝਿਆ ਨਾ ਕੀਤਾ ਜਾਵੇ । ਉਹਨਾਂ ਕਿਹਾ ਕਿ ਉਹ ਆਪਣੇ ਪੱਧਰ ਤੇ ਸਥਾਨਿੱਕ ਅਫਸਰਾਂ ਨੂੰ ਇਹਨਾਂ ਦੀ ਪੈਨਸ਼ਨ ਸਬੰਧੀ ਮਿਲੇ ਹਨ ਦੇਖਣਾਂ ਇਹ ਹੋਵੇਗਾ ਕਿ ਪੈਨਸ਼ਨ ਕਦੋ ਮਿਲਣੀ ਸ਼ੁਰੂ ਹੋਵੇਗੀ ।ਉਹਨਾਂ ਵੱਖ ਵੱਖ ਸਮਾਜਿਕ , ਸੋਸਲ ਵਰਕਰਾਂ ਨੁੰ ਇਹਨਾਂ ਦੀ ਵੱਧ ਤੋ ਵੱਧ ਮਦਦ ਕਰਨ ਦੀ ਅਪੀਲ ਵੀ ਕੀਤੀ।

WRITTEN BY