ਵਾਸ਼ਿੰਗਟਨ ਡੀਸੀ, 5 ਨਵੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਉਸ ਤੋਂ ਸੰਦੇਸ਼ ਦਿੱਤਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ’ਤੇ ਅਮਰੀਕਾ ਦੇ ਸਿੱਖਾਂ ਅਤੇ ਪੂਰੇ ਸੰਸਾਰ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਮਿਊਨਿਟੀ ਅੱਜ ਇੱਕ ਉਦਾਹਰਣ ਹੈ ਜੋ ਮੁੱਢਲੀਆਂ ਕਦਰਾਂ ਕੀਮਤਾਂ ਨੂੰ ਵੰਡਣ ਵਿੱਚ ਅਮਿਹ ਰੋਲ ਨਿਭਾ ਰਹੀ ਹੈ ਜਿਸ ਸਦਕਾ ਸ਼ਾਂਤੀ, ਸਹਿਣਸ਼ੀਲਤਾ, ਸੇਵਾ ਅਤੇ ਭਾਈਚਾਰਕ ਸਾਂਝ ਇਨ੍ਹਾਂ ਵਿੱਚ ਕੁਟ-ਕੁਟ ਕੇ ਭਰੀ ਹੋਈ ਹੈ। ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਮਿਲਦੀ ਹੈ। ਟਰੰਪ ਵੱਲੋਂ ਸਿੱਖਾਂ ਦੀਆਂ ਪ੍ਰਾਪਤੀਆਂ ਜੋ ਅਮਰੀਕਾ ਲਈ ਅਹਿਮ ਰੋਲ ਨਿਭਾਅ ਰਹੀਆਂ ਹਨ ਉਸ ਦੀ ਸ਼ਲਾਘਾ ਕੀਤੀ ਜੋ ਸੋ ਸਾਲ ਤੋਂ ਅਮਰੀਕਾ ਅਤੇ ਲੋਕ ਸੇਵਾ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਲੋਕਾਈ ਨੂੰ ਇਸ ਸ਼ੁੱਭ ਅਵਸਰ ’ਤੇ ਵਧਾਈਆਂ ਦਿੱਤੀਆਂ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸੰਦੇਸ਼ ਜਾਰੀ


