ਬਰਨਾਲਾ, 5 ਨਵੰਬਰ (ਗਰੇਵਾਲ)- ਜਿਸ ਤਰ੍ਹਾਂ ਮਲਕੀਤ ਸਿੰਘ ਕੀਤੂ ਵੱਲੋਂ ਹਰ ਸਾਲ ਸ੍ਰੀ ਗੋਪਾਲ ਮੋਚਨ ਵਿਖੇ ¦ਗਰ ਲਗਵਾਉਦੇ ਸਨ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਵੱਲੋਂ ਵੀ ਇਸ ਸਾਲ ਗੋਪਾਲ ਮੋਚਨ ਵਿਖੇ ¦ਗਰ ਲਗਾਇਆ ਗਿਆ ਹੈ ਅਤੇ ਆਪਣੇ ਹੱਥੀ ਸੇਵਾ ਕੀਤੀ ਜਾ ਰਹੀ ਹੈ। ਆਪਣੀ ਪੂਰੀ ਟੀਮ ਨਾਲ ਉਹ ਰਾਸਨ ਦੇ ਭਰੇ ਟਰੱਕ ਰਵਾਨਾ ਕਰਨ ਸਮੇਂ ਨਾਲ ਚਲੇ ਗਏ ਅਤੇ ਤਨ, ਮਨ, ਧਨ ਨਾਲ ਸਿਆਸਤ ਤੋਂ ਦੂਰ ਹੋ ਕੇ ¦ਗਰ ਵਿੱਚ ਸੇਵਾ ਕਰ ਰਹੇ ਹਨ। ਜਿਕਰਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਇੱਕ ਸੱਚੇ ਸਿਪਾਹੀ ਤੇ ਗਰੀਬਾ ਦੇ ਮਸੀਹੇ ਵਜੋਂ ਜਾਣੇ ਜਾਂਦੇ ਹਲਕਾ ਇੰਚਾਰਜ ਬਰਨਾਲਾ ਦੇ ਸਾਬਕਾ ਵਿਧਾਇਕ ਸਵ: ਮਲਕੀਤ ਸਿੰਘ ਕੀਤੂ ਵੱਲੋਂ ਆਪਣੀ ਸੇਵਾ ਅਨੁਸਾਰ ਲੋਕਾ ਦੀ ਸੇਵਾ ਗਰੀਬਾ ਨੂੰ ਆਟਾ ਵੰਡਣਾ, ਸਕੂਲੀ ਬੱਚਿਆਂ ਲਈ ਕਾਪੀਆਂ ਮੁਫਤ,ਕੁੜੀਆ ਤੇ ਵਿਧਵਾ ਨੂੰ ਸਿਲਾਈ ਮਸੀਨਾ, ਖਿਡਾਰੀਆ ਲਈ ਜਿੰਮ ਅਤੇ ਸੈਂਕੜੇ ਲੜਕੀਆਂ ਦੇ ਵਿਆਹ ਕਰਨ ਨਾਲ ਬਿਨਾ ਕਿਸੇ ਭੇਦ ਭਾਵ ਤੋਂ ਹਰ ਇੱਕ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਭਾਡੇ, ਘੜੀਆਂ, ਸਿਲਾਈ ਮਸੀਨਾ ਅਤੇ ਨਗਦ ਸਗਨ ਵਿੱਚ ਦੇਣਾ ਕਰਨ ਦੇ ਨਾਲ ਨਾਲ ਧਾਰਮਿਕ ਵਿਚਾਰਾਂ ਨਾਲ ਵੀ ਜੁੜੇ ਹੋਏ ਸਨ। ਉਨ੍ਹਾ ਦੇ ਨਕਸੇ ਕਦਮ ਤੇ ਉਨ੍ਹਾ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਚੱਲ ਰਿਹਾ ਹੈ ਹਲਕੇ ਵਿੱਚ ਵੀ ਜਿੱਥੇ ਲੋਕਾਂ ਨਾਲ ਦੁੱਖ ਦੀ ਘੜੀ ਵਿੱਚ ਜਾ ਕੇ ਖੜਦੇ ਹਨ।
ਉਥੇ ਵਿਆਹ ਸਾਦੀਆਂ ਵਿੱਚ ਵੀ ਗਰੀਬ ਲੋਕਾਂ ਦੀ ਮੱਦਦ ਕਰਨਾ ਆਪਣਾ ਫਰਜ ਸਮਝਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਬੋਘਾ, ਗੁਰਪ੍ਰੀਤ ਸਿੰਘ ਗੋਪੀ,ਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬਾਜਵਾ, ਐਮ.ਸੀ.ਸੋਨੀ, ਹਰਚਰਨ ਸਿੰਘ ਚੰਨਾ, ਬਿੱਟੂ ਟੱਲੇਵਾਲ, ਐਸ.ਓ.ਆਈ ਦੇ ਪ੍ਰਧਾਨ ਸੁਖਵੀਰ ਸਿੰਘ ਸੋਖੀ, ਬਲਵੀਰ ਸਿੰਘ ਐਮ.ਸੀ. ਧਨੌਲਾ, ਸਿਗਾਰਾ ਸਰਪੰਚ ਕੋਠੇ ਰਾਮਗੜ, ਬਰਲਾਜ ਸਿੰਘ ਕਾਕਾ ਸਰਪੰਚ, ਅਮਨਾ ਭੋਤਨਾ, ਮੱਘਰ ਪੁਰੀ, ਅਮਨਦੀਪ ਗਿੱਲ, ਰੰਮੀ ਢਿੱਲੋਂ, ਅਜੈਬ ਸਿੰਘ ਸਿੱਧੂ, ਕੁਲਵੰਤ ਸਿੰਘ ਬਿੱਲੂ ਜਲੂਰ, ਸੰਕਰ ਸ਼ਰਮਾ ਆਦਿ ਹਾਜ਼ਰ ਸਨ।
ਕੁਲਵੰਤ ਸਿੰਘ ਕੀਤੂ ਚੱਲ ਰਿਹੈ ਆਪਣੇ ਪਿਤਾ ਦੇ ਨਕਸ਼ੇ ਕਦਮ ’ਤੇ



