ਚੰਡੀਗੜ੍ਹ, 5 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਵਿਚ ਹੁਣ ਕਲਾਈਮੇਟ ਸਮਾਰਟ ਖੇਤੀਬਾੜੀ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜਿਸ ਦੇ ਲਈ ਸੂਬਾ ਸਰਕਾਰ ਵੱਲੋ 22 ਕਰੋੜ ਰੁਪਏ ਦੀ ਰਕਮ ਨਾਲ ਇਕ ਕਾਰਜ ਯੋਜਨਾ ਨੂੰ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਦਸਿਆ ਕਿ ਵਿਭਾਗ ਨੇ ਕੇ²ਦਰੀ ਵਾਤਾਵਰਣ ਮੰਤਰਾਲੇ ਦੇ ਤਹਿਤ ਨੈਸ਼ਨਲ ਅਡੋਪਸ਼ਨ ਫ਼ੰਡ ਫ਼ਾਰ ਕਲਾਈਮੇਟ ਚੇ²ਜ ਯੋਜਨਾ ਦੇ ਤਹਿਤ ਯੋਜਨਾ ਨੂੰ ਤਿਆਰ ਕੀਤਾ ਹੈ ਅਤੇ ਇਸ ਲਈ ਨਬਾਰਡ ਵੱਲੋ ਰਕਮ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਸਮੁਦਾਏ ਨੂੰ ਜਾਣਕਾਰੀ ਮਹੁਇਆ ਕਰਾਉਣਾ, ਤਕਨੀਕੀ ਗਿਆਨ ਨੂੰ ਪ੍ਰੋਤਸਾਹਨ ਦੇਣਾ, ਆਈ.ਸੀ.ਟੀ. ਦਾ ਉਪਯੋਗ ਦੇ ਬਾਰੇ ਵਿਚ ਰਾਜ ਦੇ 100 ਚੋਣ ਕੀਤੇ ਕਲਾਈਮੇਟ ਸਮਾਰਟ ਪਿੰਡਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡੀ.ਕੇ. ਬਿਹਰਾ ਨੇ ਦਸਿਆ ਕਿ ਵਿਭਾਗ ਨੇ ਕਲਾਈਮੇਟ ਸਮਾਰਟ ਖੇਤੀਬਾੜੀ ਨੂੰ ਅਵਧਾਰਣਾ ਦੇ ਤਹਿਤ ਵੱਖ-ਵੱਖ ਕਦਮ ਚੁੱਕੇ ਹਨ ਅਤੇ ਕਿਸਾਨਾਂ ਨੂੰ ਫ਼ਸਲਅਵਸ਼ੇਸ਼ਾਂ ਦੇ ਪ੍ਰਬੰਧਨ ਦੀ ਸਬਸਿਡੀ ’ਤੇ ਉਪਕਰਣ ਉਪਲੱਬਧ ਕਰਾ ਰਿਹਾ ਹੈ ਅਤੇ ਕਸਟਮ ਹਾਇਰਿੰਗ ਸੈ²ਟਰ ਦੀ ਸਥਾਪਨਾ ਦੇ ਮਾਧਿਅਮ ਨਾਲ ਕਿਰਾਏ ’ਤੇ ਵੀ ਉਪਲੱਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਸੁਪਰ ਐਸ.ਐਮ.ਐਸ. ਦੇ ਨਾਲ ਕੰਮਬਾਇਨ ਹਾਰਵੈਸਟਰ ਦੇ ਨਾਲ ਹੈਪੀ ਸੀਡਰ ਉਪਕਰਣ ਫ਼ਸਲ ਅਵਸ਼ੇਸ਼ ਪ੍ਰਬੰਧਨ ਦੇ ਲਈ ਕਿਫ਼ਾਇਤੀ ਹਨ। ਉਨ੍ਹਾਂ ਨੈ ਦਸਿਆ ਕਿ ਇਸ ਵਿਗਿਆਨਿਕ ਡਾਟਾ ਅਤੇ ਖੇਤਰੀ ਅਨੁਭਵਾਂ ਨਾਲ ਸਾਬਿਤ ਹੋਇਆ ਹੈ ਕਿ ਇਨਾ ਤਕਨੀਕਾਂ ਦੇ ਪ੍ਰਯੋਗ ਕਰਨ ਦੇ ਬਾਅਦ ਫ਼ਸਲ ਉਤਪਾਦਨ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗ ਰਾਜ ਵਿਚ ਫ਼ਸਲਾਂ ਦੇ ਅਵਸ਼ੇਸ਼ਾਂ ਨੁੰ ਜਲਾਉਣ ਤੋ ਰੋਕਣ ਦੇ ਲਈ ਇਨਾ ਤਕਨੀਕਾਂ ਨੂੰ ਪ੍ਰੋਤਸਾਹਨ ਦੇ ਰਹੇ ਹਨ। ਉਨ੍ਹਾਂ ਨੈ ਦਸਿਆ ਕਿ ਮੌਸਮ ਦੀ ਨਵੀਨਤਮ ਜਾਣਕਾਰੀ ਹਾਸਲ ਕਰਨ ਦੇ ਲਈ ਕਿਸਾਨਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਇਸ ਦੇ ਲਈ ਪੂਰੇ ਰਾਜ ਵਿਚ ਆਟੋਮੈਟਿਡ ਵੈਦਰ ਸਟੇਸ਼ਨ ਵੀ ਸਥਾਪਿਤ ਕੀਤੇ ਜਾ ਰਹੇ ਹਨ ਤਾ ਜੋ ਫ਼ਸਲ ਦੀ ਨਵੀਨਤਮ ਮੌਸਮ ਦੀ ਜਾਣਕਾਰੀ ਹਾਸਲ ਕਰ ਕੇ ਬਚਾਇਆ ਜਾ ਸਕੇ।
ਹਰਿਆਣਾ ਵਿਚ ਹੁਣ ਕਲਾਈਮੇਟ ਸਮਾਰਟ ਖੇਤੀਬਾੜੀ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ



