ਅੰਮ੍ਰਿਤਸਰ, 24 ਦਸੰਬਰ (ਮਨਿੰਦਰ ਸਿੰਘ ਗੋਰੀ)-ਪੰਜ ਸਿੰਘ ਸਾਹਿਬਾਨ ਨੇ ਆਪਣੀ ਇਕ ਹੰਗਾਮੀ ਇਕੱਤਰਤਾ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਦੇਸ਼ ਦਿੱਤਾ ਹੈ ਕਿ ਉਹ (ਭਾਈ ਖਾਲਸਾ) ਭੁੱੱਖ ਹੜਤਾਲ ਨੂੰ ਤੁਰੰਤ ਸਮਾਪਤ ਕਰਕੇ ਆਰੰਭੇ ਸਿੱਖ ਸੰਘਰਸ਼ ਲਈ ਸਰੀਰਕ ਸ਼ਕਤੀ ਗ੍ਰਹਿਣ ਕਰਦੇ ਹੋਏ ਇਸ ਨੂੰ ਸਫਲ ਬਨਾਉਣ’। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੰਜ ਸਿੰਘ ਸਾਹਿਬ ਦੀ ਹੋਈ ਇਕਤਰਤਾ ਵਿਚ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ,ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ,ਗ੍ਰੰਥੀ ਸਾਹਿਬਾਨ ਗਿਆਨੀ ਰਵੇਲ ਸਿੰਘ ਅਤੇ ਗਿਆਨੀ ਮਾਨ ਸਿੰਘ ਸ਼ਾਮਿਲ ਹੋਏ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ -ਗੁਰੂ ਪੰਥ ਨੂੰ ਸਮਰਪਿਤ ਹੋਕੇ ਸਤਿਕਾਰਯੋਗ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਸ ਪੰਤਕ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ, ਉਸ ਦੇ ਅਸੀਂ ਸ਼ੁਰੂ ਤੋਂ ਹੀ ਤਨ-ਮਨ ਤੋਂ ਹਮਾਇਤੀ ਹਾਂ। ਗੁਰੂ ਪੰਥ ਨੂੰ ਮਸਰਪਿਤ ਹੋਕੇ ਭਾਈ ਗੁਰਬਖਸ਼ ਸਿੰਘ ਜੀ ਨੇ ਸਬਰ ਸਿਦਕ.ਭਰੋਸੇ ਦਾ ਜੋ ਸਬੂਤ ਦਿੱਤਾ ਹੈ ਉੇਹ ਲਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿ ਵਲੋਂ ਆਰੰਭੇ ਸੰਘਰਸ਼ ਅਤੇ ਦੇਸ਼ ਵਿਦੇਸ਼ ਦੀਆਂ ਸਮੂੰਹ ਜਥੇਬੰਦੀਆਂ ਦੇ ਸਹਿਯੋਗ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਮਿਲਵਰਤਨ ਨਾਲ ਕੁਝ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਵੀ ਬਣੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦੁਆਰਾ ਆਰੰਭੇ ਸੰਘਰਸ਼ ਦੀ ਸਾਨੂੰ ਹਮਾਇਤ ਕਰਨੀ ਚਾਹੀਦੀ ਹੈ ਤਾਂ ਕਿ ਇਸ ਪੰਥਕ ਕਾਰਜ ਵਿਚ ਸਹਿਯੋਗੀ ਬਣ ਕੇ ਇਸਨੂੰ ਸਫਲ ਕਰ ਸਕੀਏ। ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਆਦੇਸ਼ ਪੜ੍ਹਦਿਆਂ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦਾ ਜੀਵਨ ਨਿੱਜੀ ਨਹੀ ,ਉਨ੍ਹਾ ਦਾ ਜੀਵਨ ਪੰਥ ਦੀ ਅਮਾਨਤ ਹੈ । ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਨਮੁਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਸਮੇਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਆਰੰਭ ਹੋ ਚੁੱਕੀ ਹੈ ,ਇਸ ਲਈ ਉਹ (ਭਾਈ ਖਾਲਸਾ )ਭੁੱੱਖ ਹੜਤਾਲ ਖਤਮ ਨੂੰ ਤੁਰੰਤ ਸਮਾਪਤ ਕਰਕੇ ਆਰੰਭੇ ਸਿੱਖ ਸੰਘਰਸ਼ ਲਈ ਸਰੀਰਕ ਸ਼ਕਤੀ ਗ੍ਰਹਿਣ ਕਰਦੇ ਹੋਏ ਇਸਨੂੰ ਸਫਲ ਬਨਾਉਣ। ਸਿੰਘ ਸਾਹਿਬਾਨ ਦੀ ਇਕਤਰਤਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਸਰਾਹਣਾ ਕਰਦੀ ਹੈ ਕਿ ਉਨ੍ਹਾਂ ਨੇ ਕੌਮੀ ਹੀਰਿਆਂ ਨੂੰ ਰਿਹਾਅ ਕਰਨ ਵਿਚ ਬਣਦਾ ਯੋਗਦਾਨ ਪਾਇਆ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਸੰਘਰਸ਼ ਦੀ ਸਫਲਤਾ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ,ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਹੀਲਾ ਵਰਤ ਕੇ ਬੰੰਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਵਾਉਣ ਲਈ ਯਤਨ ਕਰੇ।