ਨਵੀਂ ਦਿੱਲੀ, 24 ਦਸੰਬਰ (ਵਿਸ਼ਵ ਵਾਰਤਾ)- ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਕਰਦਿਆਂ ਜਲ ਸੈਨਾ ਲਈ ਬਰਾਕ ਮਿਜ਼ਾਇਲਾਂ ਖਰੀਦਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਲ ਸੈਨਾ ਲਈ 262 ਬਰਾਕ ਮਿਜ਼ਾਇਲਾਂ ਲਗਪਗ 880 ਕਰੋੜ ਰੁਪਏ ਵਿਚ ਖਰੀਦੀਆਂ ਜਾਣਗੀਆਂ। ਇਸ ਸਬੰਧੀ ਕੇਂਦਰੀ ਰੱਖਿਆ ਮੰਤਰੀ ਏ.ਕੇ ਐਂਟਨੀ ਦੀ ਪ੍ਰਧਾਨਗੀ ਹੇਠ ਕੱਲ੍ਹ ਹੋਈ ਮੀਟਿੰਗ ਵਿਚ ਲਗਪਗ 16 ਹਜ਼ਾਰ ਕਰੋੜ ਰੁਪਏ ਦੇ ਤਿੰਨ ਹੋਰ ਰੱਖਿਆ ਸੌਦਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਹੈਲੀਕਾਪਟਰ, ਪਣਡੁੱਬੀ-ਭੇਦੀ ਲੜਾਕੂ ਜਹਾਜ਼ ਅਤੇ ਡੂੰਘੇ ਸਮੁੰਦਰ ਵਿਚ ਪਣਡੁੱਬੀ ਰਾਹਤ ਬੇੜਿਆਂ ਦੀ ਖਰੀਦ ਸ਼ਾਮਿਲ ਹੈ। ਇਨ੍ਹਾਂ ਰੱਖਿਆ ਉਪਕਰਨਾਂ ਦੀ ਖਰੀਦਦਾਰੀ ਇਜ਼ਰਾਇਲ ਤੋਂ ਹੋਵੇਗੀ।