June 25, 2026 4:02 am

ਅਮਰੀਕੀ ਅਦਾਲਤ ਵੱਲੋਂ ਸਿੱਖ ਸੰਗਠਨ ਦਾ ਬਾਦਲ ਖਿਲਾਫ ਕੇਸ ਖਾਰਜ

ਵਾਸ਼ਿੰਗਟਨ, 24 ਦਸੰਬਰ (ਪੀ. ਟੀ.)- ਇੱਕ ਅਮਰੀਕੀ ਅਦਾਲਤ ਨੇ ਮਾਨਵੀ ਹੱਕਾਂ ਦੀ ਕਥਿਤ ਉਲੰਘਣਾ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮਾਮਲਾ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਨਿਊਯਾਰਕ ਆਧਾਰਤ ਸਿੱਖਾਂ ਦੇ ਗਰੁੱਪ ਨੇ ਕਦੇ ਵੀ ਬਾਦਲ ਨੂੰ ਦਸਤੀ ਰੂਪ ਵਿੱਚ ਸੰਮਨ ਨਹੀਂ ਦਿੱਤਾ। ਅਪੀਲਾਂ ਸੁਣਨ ਵਾਲੀ 7ਵੀਂ ਸਰਕਟ ਅਦਾਲਤ ਨੇ ਆਪਣੇ ਹੁਕਮ ਵਿੱਚ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ ਕਿ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਨੇ ਸ. ਬਾਦਲ ਨੂੰ ਫੈਡਰਲ ਅਦਾਲਤ ਦਾ ਸੰਮਨ ਤਾਮੀਲ ਨਹੀਂ ਕਰਵਾਇਆ। ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਿੱਖ ਫਾਰ ਜਸਟਿਸ ਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ (ਅੰਮ੍ਰਿਤਸਰ) ਹੁਣ ਇਹ ਸਥਾਪਤ ਕਰਨ ਲਈ ਜ਼ਿਲ੍ਹਾ ਅਦਾਲਤ ‘ਚ ‘ਮੋਸ਼ਨ ਟੂ ਰਿਮਾਂਡ’ ਦਾਇਰ ਕਰੇਗਾ ਕਿ ਬਾਦਲ ਨੂੰ ਬਦਲਵੇਂ ਰਸਤੇ ਹੇਗ ਰਾਹੀਂ ਸੰਮਨ ਤਾਮੀਲ ਕਰਵਾਏ ਗਏ ਸਨ।

Send this to a friend