ਜਲੰਧਰ, 2 ਨਵੰਬਰ-ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਪ੍ਰਧਾਨ ਸ. ਅਜੀਤ ਸਿੰਘ ਸੇਠੀ ਦੀ ਯੋਗ ਅਤੇ ਸੁਚੱਜੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦਾ ਸ਼ੁੱਭ ਆਰੰਭ ਅਰਦਾਸ ਨਾਲ ਹੋਇਆ।ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਇਪ ਬੈਂਡ ਅਤੇ ਸਕੂਲ ਦੀ ਬੈਂਡ ਟੀਮ ਸ਼ਬਦਾਂ ਦੀਆਂ ਧੁੰਨਾਂ ਵਜਾ ਰਰੇ ਸਨ।ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ।ਸਕੂਲ ਦੀ ਗਤਕਾ ਟੀਮ ਨੇ ਬੀਰ ਰਸ ਨਾਲ ਭਰੇ ਜ਼ੌਹਰ ਦਿਖਾਏ।ਵਿਦਿਆਰਥੀਆਂ ਨੇ ਗੁਰਬਾਣੀ ਦੇ ਸ਼ਬਦ ਗਾਇਣ ਕਰ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਬੱਚਿਆਂ ਨੇ ਆਪਣੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੰਦੇਸ਼ ਦਿੰਦੇ ਹੋਏ ਸਾਈਕਲ ਰੈਲੀ ਕੱਢੀ।ਨਗਰ ਕੀਰਤਨ ਸਕੂਲ ਤੋਂ ਆਰੰਭ ਹੋ ਕੇ ਮਾਡਲ ਟਾਊਨ ਵਾਲੀ ਸੜਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ,ਸ. ਮਹਿੰਦਰਜੀਤ ਸਿੰਘ,ਸ. ਕੰਵਲਜੀਤ ਸਿੰਘ ਕੋਛੜ,ਸ.ਸੁਰਜੀਤ ਸਿੰਘ ਅਰੋੜਾ,ਸ. ਪਰਮਪ੍ਰੀਤ ਸਿੰਘ ਸੋਨੂੰ,ਡਾ. ਐਚ.ਐਮ. ਹੁਰੀਆ,ਸ.ਕੁਲਤਾਰਨ ਸਿੰਘ ਅਨੰਦ,ਸ.,ਸ. ਤੇਜਦੀਪ ਸਿੰਘ ਸੇਠੀ,ਸ. ਗਗਨਦੀਪ ਸਿੰਘ ਸੇਠੀ, ਭੁਪਿੰਦਰ ਸਿੰਂਘ, ਸ.ਗੁਰਬੀਰ ਸਿੰਘ, ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ, ਵਾਇਸ ਪਿੰਸੀਪਲ,ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਨੇ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ। ਇੱਥੋਂ ਚੱਲ ਕੇ ਨਗਰ ਕੀਰਤਨ ਮਾਡਲ ਟਾਊਨ ਮਾਰਕੀਟ ਪਹੁੰਚਣ ਤੇ ਸ਼੍ਰੀ ਮਤੀ ਅਰੁਣਾ ਅਰੋੜਾ ਕੌਂਸਲਰ ਮਾਡਲ ਟਾਊਨ, ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰੋਹਨ ਸਹਿਗਲ ਅਤੇ ਸਮੂਹ ਦੁਕਾਨਦਾਰਾਂ ਨਾਜ਼ ਕੁਲੈਕਸ਼ਨ,ਸੀ.ਏ. ਕਾਲਰਾ, ਜੌਹਲੀ ਮੈਡੀਕਲ ਸਟੋਰ– ,ਦੀਪਕ ਮੈਡੀਕਲ ਸਟੋਰ,ਪਿੰਕੀ ਸਟੋਰਜ਼, ਮਹਿਤਾ ਆਈਸ ਕਰੀਮ,ਦਸ਼ਮੇਸ਼ ਮਿਲਕ ਬਾਰ,ਜੁਨੇਜਾ ਟੈਲੀਕਾਮਜ਼,ਬਲੂਫ਼ੌਕਸ,ਗ੍ਹਾਬਾ ਮੌਲ,ਵਨ ਸਟੋਪ ਸ਼ਾਪ,ਜ਼ਿਊਲ ਮਾਸਟਰ,ਕਿੰਗ ਸ਼ੂਅਜ਼,ਪਲਾਜ਼ਾ ਕੋ, ਅਤੇ ਫ਼ਰਨੀਚਰ ਪੁਆਇੰਟ) ਅਤੇ ਹੋਰ ਦੁਕਾਨਦਾਰਾਂ ਨੇ ਬੱਚਿਆਂ ਨੂੰ ਜੀ-ਆਇਆਂ ਆਖਦੇ ਹੋਏ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਸਮੇਂ ਡਵੀਜ਼ਨ ਨੰਬਰ -6 ਦੇ ਪੁਲਿਸ ਕਰਮਚਾਰੀਆਂ ਨੇ ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਪੂਰਨ ਸਹਿਯੋਗ ਦਿੱਤਾ ।ਨਗਰ ਕੀਰਤਨ ਦੇ ਵਾਪਸ ਸਕੂਲ ਪਹੁੰਚਣ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ



