Skip to content
Independent perspectives. Global stories.
BREAKING

ਦੋਆਬਾ ਕਾਲਜ ਵਿਖੇ ਪੋਇਟਰੀ ਫੈਸਟ ਆਯੋਜਿਤ

Share this story

ਜਲੰਧਰ, 2 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਸਨਾਤਕੋਤਰ ਅੰਗਰੇਜੀ ਵਿਭਾਗ ਵੱਲੋਂ ਅੰਗਰੇਜੀ ਭਾਸ਼ਾ ਵਿੱਚ ਦੋਆਬਾ ਪੋਇਟਰੀ ਫੈਸਟ-ਪੋਇਟਰੀ ਵਰਕਸ਼ਾਪ ਅਤੇ ਰੈਸੀਟੇਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ-ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮੀਤੀ ਬਤੌਰ ਮੁੱਖ ਮਹਿਮਾਨ, ਡਾ. ਤਜਿੰਦਰ ਕੌਰ-ਰਿਟਾਇਰਡ ਮੁੱਖੀ – ਅੰਗਰੇਜੀ ਵਿਭਾਗ ਪੰਜਾਬੀ ਯੂਨਿਵਰਸਿਟੀ ਪਟਿਆਲਾ ਬਤੌਰ ਮੁੱਖ ਵਕਤਾ ਡਾ. ਤਾਸੀਰ ਗੁਜਰਾਲ-ਪ੍ਰਸਿੱਧ ਕਵਿਤਰੀ ਬਤੌਰ ਰਿਸੋਰਸ ਪਰਸਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਵਿਭਾਗਮੁਖੀ ਪ੍ਰੋ. ਰੁਪਿੰਦਰ ਸਿੰਘ ਕੁਲਾਰ, ਸੰਯੋਜਕ ਡਾ. ਵਿਨੀਤ ਮੇਹਤਾ, ਪ੍ਰਾਧਿਆਪਕਾਂ ਅਤੇ 80 ਵਿਦਿਆਰਥੀਆਂ ਨੇ ਕੀਤਾ। ਦੋਆਬਾ ਪੋਇਟਰੀ ਫੈਸਟ ਵਿੱਚ 4 ਯੂਨਿਵਰਸਿਟੀਆਂ ਦੇ 8 ਕਾਲਜਾਂ – ਐਸਡੀ ਕਾਲਜ ਹੁਸ਼ਿਆਰਪੁਰ, ਡੀਏਵੀ ਜਲੰਧਰ, ਖਾਲਸਾ ਕਾਲਜ ਜਲੰਧਰ, ਡੀਏਵੀ ਯੂਨਿਵਰਸਿਟੀ, ਕੇਐਮਵੀ, ਐਚਐਮਵੀ ਅਤੇ ਡੇਵਿਏਟ ਦੇ 16 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਨੇ ਕਿਹਾ ਵਿਭਾਗ ਨੂੰ ਅਜਿਹੀ ਸਾਰਥਕ ਵਰਕਸ਼ਾਪ ਅਤੇ ਰੈਸੀਟੇਸ਼ਨ ਦਾ ਅਯੋਜਨ ਕਰਨ ਦੇ ਲਈ ਬਧਾਈ ਦਿੰਦੇ ਹੋਏ ਕਿਹਾ ਕਿ ਕਵੀ ਜੋ ਮਹਿਸੂਸ ਕਰਦੇ ਹਨ ਅਤੇ ਜੋ ਸਮਾਜ ਵਿੱਚ ਦੇਖਦੇ ਹਨ ਉਸ ਨੂੰ ਜਿਆਦਾਤਰ ਆਪਣੀ ਮਾਤ ਭਾਸ਼ਾ ਵਿੱਚ ਵਧੀਆ ਰੂਪ ਨਾਲ ਅਭਿਵਿਅਕਤ ਕਰ ਸਕਦੇ ਹਨ। ਡਾ. ਤਜਿੰਦਰ ਕੌਰ ਨੇ ਰੈਲੇਵੈਂਸ ਆਫ ਪੋਇਟਰੀ ਇਨ ਕੰਟੈਂਪਰੇਰੀ ਟਾਇਮ ਵਿਸ਼ਾ ਤੇ ਬੋਲਦੇ ਹੋਏ ਕਿਹਾ ਕਿ ਕਵਿਤਾ ਹਮੇਸ਼ਾ ਜਿਆਦਾ ਗਲਬਾਤ ਨੂੰ ਥੋੜੇ ਸ਼ਬਦਾਂ ਵਿੱਚ ਕਹਿਣ ਦਾ ਇੱਕ ਵਧੀਆ ਮਧਿਅਮ ਹੈ ਅਤੇ ਕਵਿਤਾ ਉਸ ਵਿਸ਼ੇ ਤੇ ਹੀ ਲਿਖੀ ਜਾ ਸਕਦੀ ਹੈ ਜਿਸਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਡਾ. ਤਾਸੀਰ ਗੁਜਰਾਲ ਨੇ ਆਪਣੇ ਵਿਸ਼ੇ ਕਵਿਤਾ ਕਿਵੇਂ ਪੜੀ ਜਾਏ ਤੇ ਬੋਲਦਿਆਂ ਕਿਹਾ ਕਿ ਕਵਿਤਾ ਪੜਨ ਵਾਲੇ ਸ੍ਰੋਤੇ ਨੂੰ ਕਵਿਤਾ ਨੂੰ ਬਾਰ-ਬਾਰ ਪੜਨਾ ਚਾਹੀਦਾ ਹੈ ਤਾਂ ਜੋ ਉਸਦੀਆਂ ਪਰਤਾਂ ਵਿੱਚ ਛਿਪੇ ਅਰਥਾਂ ਨੂੰ ਸਹੀ ਤੌਰ ਤੇ ਸਮਝਿਆ ਜਾ ਸਕੇ। ਡਾ. ਤਜਿੰਦਰ ਕੌਰ ਨੇ ਆਪਣੀ ਕਵਿਤਾ ਮਾਏ ਮਦਰ ਅਤੇ ਡਸਟਬਿਨ, ਡਾ. ਤਸੀਰ ਗੁਜਰਾਲ ਨੇ ਆਪਣੀ ਕਵਿਤਾ ਬਲੈਕ ਵਰਡ, ਗਜਲ ਅਤੇ ਕਲਰ, ਡਾ. ਵਿਨੀਤ ਮੇਹਤਾ ਨੇ ਆਪਣੀ ਕਵਿਤਾ ਐਟਮ ਆਫ ਗਲੂਮ ਅਤੇ ਭਦਰਵਾ ਪੜੀ। ਵਿਦਿਆਰਥੀਆਂ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ

WRITTEN BY