Skip to content
Independent perspectives. Global stories.
BREAKING

ਨੈਕ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ‘ਏ’ ਗਰੇਡ ਕਾਲਜ ਘੋਸ਼ਿਤ

Share this story

ਬੁਢਲਾਡਾ, 2 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.) ਵੱਲੋਂ ਦੇਸ਼ ਵਿੱਚ ਉਚ ਵਿਦਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਮੁਲਾਂਕਣ ਕਰਨ ਦੇ ਲਈ ਸਥਾਪਤ ਨੈਸ਼ਨਲ ਅਸੈਸਮੈਂਟ ਐਂਡ ਐਕਰੀਡਿਟੇਸ਼ਨ ਕਾਊਸਿਲ ਬੰਗਲੌਰ (ਨੈਕ) ਵੱਲੋਂ ਸਥਾਨਕ ਗੁਰੂ ਨਾਨਕ ਕਾਲਜ ਨੂੰ ਏ ਗਰੇਡ ਕਾਲਜ ਘੋਸ਼ਿਤ ਕੀਤਾ ਹੈ। ਵਰਨਣਯੌਗ ਹੈ ਕਿ ਮਿਤੀ 18 ਤੋਂ 19 ਸਤੰਬਰ 2017 ਤੱਕ ਨੈਕ ਪੀਅਰ ਟੀਮ ਵੱਲੋਂ ਕਾਲਜ ਦਾ ਨਰਿਖਣ ਕੀਤਾ ਗਿਆ ਸੀ ਜਿਸ ਵਿੱਚ ਕਾਲਜ ਦੇ ਸਿੱਖਿਆ ਢਾਂਚੇ ਨੂੰ ਜਾਂਚਿਆ, ਕਾਲਜ ਦੁਆਰਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇ ਸਮਾਰਟ ਕਲਾਸਰੂਮ, ਅਤਿ-ਆਧੁਨਿਕ ਲੈਬਜ਼, ਆਨ-ਲਾਈਨ ਡਿਜੀਟਲ ਲਾਇਬਰੇਰੀ, ਸੈਮੀਨਾਰ ਹਾਲ, ਬਹੁਮੰਤਵੀ ਖੇਡ ਇੰਡੋਰ ਸਟੇਡਿਅਮ, ਪੌਲੀ-ਹਾਊਸ, ਗਰੀਨ-ਹਾਉਸ, ਅਤੇ ਖੇਤੀਬਾੜੀ ਖੋਜ ਕੇਂਦਰ ਦਾ ਦੌਰਾ ਕੀਤਾ ਗਿਆ। ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਕਾਲਜ ਵੱਲੋਂ ਹੋਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕੀਤਾ ਗਿਆ। ਨੈਕ ਪੀਅਰ ਟੀਮ ਵੱਲੋਂ ਕਾਲਜ ਦੀ ਮੈਨੇਜਮੈਂਟ ਕਮੇਟੀ, ਜ਼ਿਲ੍ਹਾ ਪ੍ਰਸ਼ਾਸ਼ਨ, ਅਧਿਆਪਕਾਂ, ਵਿਦਿਆਰਥੀਆਂ, ਮਾਪੇ ਅਤੇ ਕਾਲਜ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਕਾਲਜ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਮੁਲਾਂਕਣ ਕੀਤਾ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਾਲਜ ਦੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਜਾਣਕਾਰੀ ਦਿੱਤੀ ਕਿ ਨੈਕ ਦੀ 28ਵੀਂ ਸਟੈਂਡਿੰਗ ਕਮੇਟੀ ਵੱਲੋਂ ਪਹਿਲੇ ਸਾਇਕਲ ਵਿੱਚ ਦੇਸ਼ ਭਰ ਦੇ ਕੁੱਲ 215 ਕਾਲਜਾਂ ਦਾ ਮੁਲਾਂਕਣ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ 7 ਕਾਲਜ ਸ਼ਾਮਿਲ ਸਨ, ਜਿੰਨ੍ਹਾਂ ਵਿੱਚੋਂ ਨੈਕ ਦੇ ਸਖਤ ਮਾਪਦੰਡਾਂ ਉਪਰ ਖਰੇ ਉਤਰਦਿਆਂ ਇਸ ਸੰਸਥਾ ਨੇ ਪੰਜਾਬ ਸੂਬੇ ਵਿਚੋਂ ਸਭ ਤੋਂ ਜਿਆਦਾ 3.10 ਸੀ.ਜੀ.ਪੀ. ਸਕੋਰ ਪ੍ਰਾਪਤ ਕਰਦੇ ਹੋਏ ‘ਏ’ ਗਰੇਡ ਹਾਸਿਲ ਕੀਤਾ ਹੈ। ਉਨ੍ਹਾਂ ਭਵਿੱਖ ਦੇ ਪ੍ਰਾਪਤ ਕਰਨ ਵਾਲੇ ਟੀਚਿਆਂ ਸਬੰਧੀ ਕਿਹਾ ਕਿ ਕਾਲਜ ਦਾ ਅਗਲਾ ਕਦਮ ਕਾਲਜ ਵਿੱਦ ਪੋਟੈਂਸ਼ਿਅਲ ਫਾਰ ਐਕਸੀਲੈਂਸ ਦਾ ਸਟੇਟਸ ਅਤੇ ਖੁਦਮੁਖਤਿਆਰੀ ਹਾਸਿਲ ਕਰਨਾ ਹੈ। ਅੰਤ ਵਿੱਚ ਡਾ. ਬੱਲ ਨੇ ਕਾਲਜ ਪ੍ਰਬੰਧਕ ਕਮੇਟੀ, ਜਿਲ੍ਹਾ ਪ੍ਰਸ਼ਾਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਹਰ ਸੰਭਵ ਸਹਾਇਤਾ ਕਾਲਜ ਨੂੰ ਪ੍ਰਦਾਨ ਕਰਵਾਈ।

WRITTEN BY