ਜਲੰਧਰ/ਮੁਬੰਈ, 2 ਨਵੰਬਰ (ਪੀ.ਟੀ.)- ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਮੁਬੰਈ ਦੌਰੇ ਦੌਰਾਨ ਅਤੇ ਪ੍ਰਸਿਧ ਵਪਾਰਕ ਹਸਤੀਆਂ ਨਾਲ ਮਿਲ ਕੇ ਪੰਜਾਬ ‘ਚ ਉਦਯੋਗਿਕ ਵਾਤਾਵਰਨ ਨੂੰ ਸੁਧਾਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਹਿੰਦੂਜਾ ਗਰੁਪ ਨੂੰ ਪੰਜਾਬ ‘ਚ ਕੇਬਲ ਕਾਰੋਬਾਰ ‘ਚ ਉਤਰਨ ਦਾ ਸਦਾ ਦਿਤਾ।ਮੁਖ ਮੰਤਰੀ ਨੇ ਹਿੰਦੂਜਾ ਗਰੁਪ ਦੇ ਚੇਅਰਮੈਨ ਅਸ਼ੋਕ ਪੀ. ਹਿੰਦੂਜਾ ਅਤੇ ਹਿੰਦੂਜਾ ਗਰੁਪ ਦੀਆਂ ਪ੍ਰਸਿਧ ਹਸਤੀਆਂ ਨਾਲ ਬੈਠਕ ਕੀਤੀ। ਇਸ ਬੈਠਕ ‘ਚ ਪੰਜਾਬ ‘ਚ ਕੰਪਨੀ ਵਲੋਂ ਕੀਤੇ ਜਾਣ ਵਾਲੇ ਪੂੰਜੀ ਨਿਵੇਸ਼ ਨੂੰ ਲੈ ਗਲਬਾਤ ਕੀਤੀ ਗਈ। ਬੈਠਕ ‘ਚ ਕੰਪਨੀ ਨੇ ਕਿਹਾ ਕਿ ਪੰਜਾਬ ‘ਚ ਉਦਯੋਗਿਕ ਸਹਿਯੋਗ ਦਾ ਵਾਤਾਵਰਨ ਹੈ, ਜਿਸ ਕਾਰਨ ਕੰਪਨੀ ਨਿਵੇਸ਼ ਦੀ ਸੰਭਾਵਨਾ ਦਾ ਪਤਾ ਲਗਾਵੇਗੀ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬ ਨੂੰ ਜੇਕਰ ਅਗੇ ਵਧਾਉਣਾ ਹੈ ਤਾਂ ਫਿਰ ਉਦਯੋਗਿਕ ਤੌਰ ‘ਤੇ ਸੂਬੇ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਨਿਵੇਸ਼ ਕਰਨ ਦੀਆਂ ਦਿਲਚਸਪ ਕੰਪਨੀਆਂ ਨੂੰ ਆਪਣੇ ਵਲੋਂ ਸਹੂਲਤਾਂ ਦੇਣ ਦੀ ਤਿਆਰੀ ‘ਚ ਹਨ। ਇਸ ਲਈ ਉਦਯੋਗਾਂ ਲਈ 1 ਨੰਵਬਰ ਤੋਂ ਸਰਕਾਰ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਵਿਵਸਥਾ ਕੀਤੀ ਹੈ।
ਮੁਖ ਮੰਤਰੀ ਵਾਪਸ ਆਏ- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਲੀ ਅਤੇ ਮੁਬੰਈ ਦੇ ਦੌਰੇ ਨੂੰ ਖਤਮ ਕਰਨ ਤੋਂ ਬਾਅਦ ਵੀਰਵਾਰ ਨੂੰ ਚੰਡੀਗੜ੍ਹ ਵਾਪਸ ਆ ਗਏ ਹਨ।ਚੰਡੀਗੜ੍ਹ ਆਉਦਿਆਂ ਕਈ ਕੈਬਨਿਟ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ।
ਕੈਪਟਨ ਵੱਲੋਂ ਹਿੰਦੂਜਾ ਗਰੁਪ ਨੂੰ ਪੰਜਾਬ ’ਚ ਕੇਬਲ ਕਾਰੋਬਾਰ ਕਰਨ ਦਾ ਸੱਦਾ



