Skip to content
Independent perspectives. Global stories.
BREAKING

ਐਕਟਿਵਾ ਸਵਾਰ ਦੋ ਔਰਤਾਂ ਨੂੰ ਦਿਨ-ਦਿਹਾੜੇ ਲੁਟੇਰਿਆਂ ਬਣਾਇਆਂ ਲੁੱਟ ਦਾ ਸ਼ਿਕਾਰ

Share this story

ਅੰਮ੍ਰਿਤਸਰ, 2 ਨਵੰਬਰ (ਸ਼ਰਤ ਵਸ਼ਿਸ਼ਟ)- ਥਾਣਾ ਝਬਾਲ ਤੋਂ ਇਥੋਂ ਥੋੜੀ ਦੂਰ ਪੁਲ ਦੋਦਾ ਨਹਿਰ ਤੋਂ ਥੋੜਾ ਅਗੇ ਪਿੰਡ ਭੂਸੇ ਤੋਂ ਐਕਟਿਵਾ ਤੇ ਸਵਾਰ ਹੋ ਕੇ ਅਡਾ ਝਬਾਲ ਨੂੰ ਆ ਰਹੀਆਂ ਦੋ ਔਰਤਾਂ ਨੂੰ ਬਾਈਕ ਸਵਾਰ ਦੋ ਲੁਟੇਰੇ ਲੁਟ ਕੇ ਫਰਾਰ ਹੋ ਗਏ! ਜਾਣਕਾਰੀ ਅਨੁਸਾਰ ਪਿੰਡ ਭੂਸੇ ਵਾਸੀ ਕੁਲਜੀਤ ਕੌਰ ਪਤਨੀ ਅਜੇਪਾਲ ਸਿੰਘ ਅਤੇ ਸ਼ਰਨਜੀਤ ਕੌਰ ਪੁਤਰੀ ਗੁਰਪੀ?ਤ ਸਿੰਘ ਐਕਟਿਵਾ ਮੋਪਡ ਨੰਬਰ ਪੀ.ਬੀ.46-7120 ਤੇ ਸਵਾਰ ਹੋ ਕੇ ਜਦੋਂ ਅਡਾ ਝਬਾਲ ਨੂੰ ਆ ਰਹੀਆਂ ਸਨ ਤਾਂ ?ੁਹ ਜਦੋਂ ਪੁਲ ਦੋਦੇ ਨਜ਼ਦੀਕ ਪਹੁੰਚੀਆਂ ਤਾਂ ਝਬਾਲ ਵਾਲੀ ਸਾਇਡ ਤੋਂ ਬਾਈਕ ਸਵਾਰ ਆਏ ਦੋ ਲੁਟੇਰਿਆਂ ਵਲੋਂ ਪਹਿਲਾਂ ਐਕਟਿਵਾ ਨੂੰ ਟਕਰ ਮਾਰੀ ਗਈ! ਇਸ ਦੌਰਾਂਨ ਲੜਕੀ ਤੇ ਔਰਤ ਐਕਟਿਵਾ ਤੋਂ ਹੇਠਾਂ ਜ਼ਮੀਨ ਤੇ ਡਿਗ ਪਈਆਂ! ਐਕਟਿਵਾ ਚਲਾ ਰਹੀ ਲੜਕੀ ਦੇ ਹਥੀਂ ਪਿਆ ਚੂੜਾ ਜਿਥੇ ਟੁਟ ਗਿਆ ਉਥੇ ਹੀ ਲੜਕੀ ਦਾ ਇਕ ਦੰਦ ਵੀ ਟੁਟ ਗਿਆ। ਇਸ ਦੌਰਾਂਨ ਲੁਟੇਰੇ ਔਰਤਾਂ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ। ਔਰਤਾਂ ਨੇ ਦਸਿਆ ਕਿ ਪਰਸ ਵਿਚ 3500 ਰੁਪਏ ਅਤੇ ਇਕ ਆਈ. ਫੋਨ ਸੀ। ਮੌਕੇ ’ਤੇ ਪੁਜੀ ਥਾਣਾ ਝਬਾਲ ਦੀ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਲੁਟੇਰਿਆਂ ਦੀ ਭਾਲ ਅਰੰਭ ਕਰ ਦਿਤੀ ਹੈ। ਗੌਰਤਲਬ ਹੈ ਕਿ ਝਬਾਲ ਖੇਤਰ ’ਚ ਦਿਨ ਦਿਹਾੜੇ ਵਾਪਰ ਰਹੀਆਂ ਅਜਿਹੀਆਂ ਸ਼ਰੇਆਮ ਘਟਨਾਵਾਂ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

 

WRITTEN BY