Skip to content
Independent perspectives. Global stories.
BREAKING

ਹਰਚੋਵਾਲ ’ਚ ਹਲਕਾਏ ਕੁਤਿਆਂ ਨੇ ਮਚਾਈ ਦਹਿਸ਼ਤ

Share this story

ਹਰਚੋਵਾਲ, 2 ਨਵੰਬਰ (ਰਾਜੂ ਖਹਿਰਾ, ਤਾਰੀ)- ਕਸਬਾ ਹਰਚੋਵਾਲ ਵਿਚ ਇਕ ਦਿਨ ’ਚ 8 ਵਿਅਕਤੀਆਂ ਨੂੰ ਹਲਕਾਏ ਕੁਤਿਆਂ ਦੇ ਕਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਖਸੀਸ ਕੌਰ ਪਤਨੀ ਲਖਾ ਸਿੰਘ ਹਰਚੋਵਾਲ,ਅਜੇ ਮਸੀਹ, ਬਾਉ ਮਸੀਹ, ਨੇਹਾ, ਜਗੀਰ ਸਿੰਘ, ਨਵਨਿੰਦਰ ਸਿੰਘ, ਰਣਜੀਤ ਸਿੰਘ ਆਦਿ ਨੂੰ ਹਲਕਾਏ ਕੁਤੇ ਨੇ ਕਟ ਦਿਤਾ ਹੈ ਅਤੇ ਪ੍ਰਸ਼ਾਸਨ ਨੇ ਅਜੇ ਤਕ ਕੋਈ ਕਾਰਵਾਈ ਨਹੀ ਕੀਤੀ ਹੈ।ਅਜ ਸਵੇਰੇ ਬਖਸੀਸ ਕੌਰ ਪਤਨੀ ਲਖਾ ਸਿੰਘ ਵਾਸੀ ਹਰਚੋਵਾਲ ਨੂੰ ਹਲਕਾਏ ਕੁਤੇ ਨੇ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਉਸ ਨੂੰ 108 ਦੀ ਮਦਦ ਨਾਲ ਸੀ ਐਸ ਸੀ ਭਾਮ ਅੰਦਰ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾ ਮੋਹਪ੍ਰੀਤ ਸਿੰਘ ਨੇ ਅਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ।ਇਹਨਾਂ ਕੁਤਿਆਂ ਦੀ ਦਹਿਸ਼ਤ ਕਰਕੇ ਪਿੰਡ ਦੇ ਲੋਕ ਸਹਿਮੇ ਦਿਖਾਈ ਦਿਤੇ ਅਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਬਚਿਆਂ ਦੀਆ ਮਾਵਾਂ ਬਚਿਆਂ ਨੂੰ ਸਕੂਲ ਵੀ ਨਹੀ ਭੇਜ ਰਹੀਆਂ ਹਨ।ਇਸ ਘਟਨਾ ਸੰਬੰਧੀ ਐਸ ਐਮ ਉ ਭਾਮ ਡਾ ਹਰਭਜਨ ਸਿੰਘ ਨਾਲ ਗਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੁਤੇ ਕਟੇ ਤੇ ਹਸਪਤਾਲ ਵਲੋਂ ਫਰੀ ਟੀਕੇ ਲਾਏ ਜਾਦੇ ਹਨ ਅਤੇ ਉਹਨਾਂ ਨੇ ਜਨਤਾਂ ਨੂੰ ਅਪੀਲ ਕੀਤੀ ਕਿ ਕੁਤੇ ਕਟੇ ਤੇ ਉਹ ਆਪਣਾ ਆਧਾਰ ਕਾਰਡ, ਪਤਾ ਅਤੇ ਮੋਬਾਇਲ ਆਪਣੇ ਨਾਲ ਜਰੂਰ ਲੈ ਕੇ ਆਉ।

WRITTEN BY