Skip to content
Independent perspectives. Global stories.
BREAKING

ਬਰਨਾਲਾ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਨਾਲ ਗਊਸ਼ਾਲਾ ਵਿਖੇ ਨਵਾਂ ਸ਼ੈਡ ਬਣਾਉਣ ਦੀ ਸ਼ੁਰੂਆਤ

Share this story

ਬਰਨਾਲਾ, 2 ਨਵੰਬਰ- ਜਿਲ੍ਹਾ ਵਾਸੀਆਂ ਦੇ ਸਹਿਯੋਗ ਅਤੇ ਯਤਨਾ ਸਦਕਾ ਅੱਜ ਜਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਪਿੰਡ ਮਨਾਲ ਵਿਖੇ ਇੱਕ ਨਵੇਂ ਸੈੱਡ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਨਵੇਂ ਬਣਨ ਵਾਲੇ ਇਸ ਸੈੱਡ ਵਿੱਚ ਬੇਸ਼ਹਾਰਾ ਪਸ਼ੂਆਂ ਲਈ ਤੁੜੀ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਦੀ ਤੁੜੀ ਲਈ ਨਵੇਂ ਸੈੱਡ ਦੀ ਉਸਾਰੀ ਲਈ ਬਰਨਾਲਾ ਬਿਲਡਰਜ ਐਂਡ ਡਵੈਂਲਪਰਜ ਪ੍ਰਾਇ ਲਿਮ. ਆਸਥਾ ਇੰਕਲੇਵ ਦੇ ਐਮ.ਡੀ. ਸ੍ਰੀ ਅਮਰਨਾਥ ਬਾਂਸਲ ਵੱਲੋਂ ਉਹਨਾਂ ਦੇ ਸਪੁੱਤਰ ਸ੍ਰੀ ਦੀਪਕ ਸੋਨੀ ਨੇ 04 ਲੱਖ ਰੁਪਏ ਅੱਜ ਗਊਸ਼ਾਲਾ ਵਿਖੇ ਭੇਟ ਕੀਤੇ। ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ 13 ਏਕੜ ਜਗ੍ਹਾਂ ਵਿੱਚ ਬਣਾਈ ਗਈ ਇਸ ਗਊਸ਼ਾਲਾ ਵਿੱਚ ਇਸ ਸਮੇਂ ਕੁੱਲ 1220 ਪਸ਼ੂ ਹਨ, ਜਿਹਨਾਂ ਵਿੱਚੋ ਢੱਠੇ 620, ਬਲਦ 143, ਗਊਆਂ 358, 1 ਸਾਲ ਤੱਕ ਦੀਆਂ ਵੱਛੀਆਂ 18, 1 ਸਾਲ ਤੱਕ ਦੇ ਵੱਛੜੇ 44, 1 ਤੋਂ 3 ਸਾਲ ਤੱਕ ਦੀਆਂ ਦੇਸੀ ਗਊਆਂ 20 ਅਤੇ ਅਮਰੀਕਨ 17 ਗਊਆਂ ਹਨ। ਇਹਨਾਂ ਪਸ਼ੂਆਂ ਦੇ ਰੱਖ-ਰੱਖਾਵ ਲਈ ਇਸ ਗਊਸ਼ਾਲਾ ਵਿੱਚ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬਣਾਏ ਜਾ ਰਹੇ ਇਸ ਸੈੱਡ ਤੋਂ ਪਹਿਲਾਂ ਗਊਸ਼ਾਲਾ ਵਿਖੇ 2 ਵੱਡੇ ਸੈੱਡਾ ਦੀ ਉਸਾਰੀ ਕੀਤੀ ਜਾ ਚੁੱਕੀ ਹੈ ਤਾਂ ਜੋ ਬੇਸ਼ਹਾਰਾ ਪਸ਼ੂਆਂ ਦੇ ਰਹਿਣ ਦੀ ਵਿਵਸਥਾ ਸਹੀ ਢੰਗ ਨਾਲ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਥੋਰੀ ਨੇ ਇਸ ਮੌਕੇ ਜਿਲ੍ਹੇ ਦੇ ਵੱਧ ਤੋਂ ਵੱਧ ਦਾਨੀ ਸੱਜਨਾ ਨੂੰ ਇਸ ਗਊਸ਼ਾਲਾ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਭਲਾਈ ਦੇ ਕੰਮ ਵਿੱਚ ਵੱਧ-ਚੱੜ੍ਹ ਦੇ ਸਹਿਯੋਗ ਕੀਤਾ ਜਾਵੇ ਤਾਂ ਜੋ ਇਹਨਾਂ ਪਸ਼ੂਆ ਦੇ ਰੱਖ-ਰਖਾਵ ਲਈ ਹੋਰ ਵਧੀਆ ਪ੍ਰਬੰਧ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਹਨਾਂ ਬੇਸ਼ਹਾਰਾ ਪਸ਼ੂਆਂ ਦੀ ਸੇਵਾ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਸਮੂਹ ਜਿਲ੍ਹਾ ਵਾਸੀਆ ਨੂੰ ਵੀ ਇਸ ਸੇਵਾ ਦੇ ਕੰਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦਾ ਵੱਧ-ਚੜ੍ਹ ਕੇ ਯੋਗਦਾਨ ਕਰਨ ਤੇ ਜੋਰ ਦਿੱਤਾ। ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਵਿੱਚੋ ਜਿਲ੍ਹਾ ਪ੍ਰਸ਼ਾਸਨ ਦੇ ਉੱਦਮ ਸਦਕਾ 95 ਫੀਸਦੀ ਤੋਂ ਵੱਧ ਪਸ਼ੂਆਂ ਨੂੰ ਇਸ ਸਰਕਾਰੀ ਗਊਸ਼ਾਲਾ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।
ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਬੇਸਹਾਰਾ ਪਸ਼ੂਆ ਦੀ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਮਹਿਸੂਸ ਹੋ ਰਹੀ ਸੀ, ਕਿਉਂਕਿ ਇੰਨ੍ਹਾਂ ਕਾਰਨ ਅਕਸਰ ਵੱਡੇ, ਛੋਟੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਸਨ। ਇਸ ਮੌਕੇ ਹੋਰਨਾ ਤੋਂ ਇਲਾਵਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਸਾਬਕਾ ਐਮ.ਐਲ.ਏ. ਬੀਬੀ ਹਰਚੰਦ ਕੌਰ ਘਨੌਰੀ, ਐਸ.ਡੀ.ਓ. ਸ੍ਰੀ ਅਮ੍ਰਿਤ ਪਾਲ ਗਰਗ, ਬੀ.ਡੀ.ਪੀ.ਓ. ਸ੍ਰੀ ਪ੍ਰਵੇਸ਼ ਕੁਮਾਰ, ਸਮਾਜ ਸੇਵੀ ਦੀਪਕ ਸੋਨੀ, ਰਾਕੇਸ਼ ਬਾਂਸਲ, ਰਾਜੇਸ ਕੁਮਾਰ, ਮਾਸਟਰ ਕਾਂਤੀ ਸਰੂਪ, ਦਿਵਾ ਚੰਦ, ਵਿਜੈ ਕੁਮਾਰ ਭਦੌੜ, ਪਿੰਡ ਸਰਪੰਚ ਸੁਖਦੇਵ ਸਿੰਘ, ਮੈਂਬਰ ਨਿਰਮਲ ਸਿੰਘ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਬਿੱਟੂ ਅਤੇ ਦਰਸ਼ਨ ਸਿੰਘ ਅਤੇ ਪਿੰਡ ਮਨਾਲ ਦੀ ਸਮੂਹ ਪੰਚਾਇਤ ਸ਼ਾਮਿਲ ਸੀ।

WRITTEN BY