Skip to content
Independent perspectives. Global stories.
BREAKING

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਸ਼ਾਹਕੋਟ ’ਚ ਸਜਾਇਆ ਵਿਸ਼ਾਲ ਨਗਰ ਕੀਰਤਨ

Share this story

ਸ਼ਾਹਕੋਟ, 2 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਸਟਾਫ਼ ਅਤੇ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਨ ਉਪਰੰਤ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ । ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰੀਕਰਮਾਂ ਕਰਨ ਉਪਰੰਤ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਸ਼ਹਿਰ ’ਚ ਵੱਖ-ਵੱਖ ਦੁਕਾਨਦਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ । ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਅੱਗੇ ਆਤੀਸ਼ਬਾਜੀ ਕਰਦਿਆ ਫੁੱਲਾਂ ਦੀ ਵਰਖਾਂ ਵੀ ਕੀਤੀ ਗਈ । ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ ਕੋ-ਅਪ੍ਰੇਟਿਵ ਬੈਂਕ, ਜਥੇਦਾਰ ਤਰਸਿੰਦਰ ਸਿੰਘ ਰੌਂਤ ਚੇਅਰਮੈਨ ਜਿਲਾਂ ਪ੍ਰੀਸ਼ਦ ਜਲੰਧਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਨਾਇਬ ਸਿੰਘ ਕੋਹਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਹੋਰਨਾਂ ਸਖਸ਼ੀਅਤਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨ ਮਲਹੋਤਰਾ ਸਮਾਜ ਸੇਵਕ, ਗੁਰਨਾਮ ਸਿੰਘ ਖਹਿਰਾ ਸਾਬਕਾ ਮੈਂਬਰ ਐਸ.ਜੀ.ਪੀ.ਸੀ., ਡਾ ਅਰਵਿੰਦਰ ਸਿੰਘ ਰੂਪਰਾ, ਪਰਮਿੰਦਰ ਸਿੰਘ ਰੂਪਰਾ, ਸੁਰਿੰਦਰ ਸਿੰਘ ਪੱਦਮ, ਕਮਲ ਨਾਹਰ, ਟਿੰਪੀ ਕੁਮਰਾ, ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਗੁਰਚਰਨ ਸਿੰਘ ਰੂਪਰਾ, ਅਵਤਾਰ ਸਿੰਘ ਰੂਪਰਾ, ਤਰਲੋਕ ਸਿੰਘ ਰੂਪਰਾ, ਮਨਜੀਤ ਸਿੰਘ ਝੀਤਾ, ਪਰਮਜੀਤ ਸਿੰਘ ਝੀਤਾ, ਬੋਬੀ ਕੰਡਾ, ਬਿਕਰਮਜੀਤ ਸਿੰਘ ਬਜਾਜ, ਤਜਿੰਦਰ ਸਿੰਘ ਝੀਤਾ, ਮਨਜੀਤ ਸਿੰਘ ਭਾਟੀਆ, ਦੀਪਕ ਸਿੰਘ, ਪ੍ਰਿਤਪਾਲ ਸਿੰਘ, ਦੀਦਾਰ ਸਿੰਘ ਸਿੰਧੜ, ਜਥੇ: ਚਰਨ ਸਿੰਘ, ਚੰਦਾ ਸਿੰਘ, ਪ੍ਰਿੰ: ਮਨਜੀਤ ਸਿੰਘ, ਕੋ-ਆਰਡੀਨੇਟਰ ਕੁਲਦੀਪ ਸਿੰਘ, ਬੰਟੀ ਵਾਲੀਆ, ਪ੍ਰਭਜੀਤ ਸਿੰਘ ਘੋਲੀਆ ਹੈੱਡਗ੍ਰੰਥੀ, ਕੇਵਲ ਸਿੰਘ ਬੱਟੂ, ਕੁਲਦੀਪ ਸਿੰਘ ਦੀਦ, ਗੁਰਦਿਆਲ ਸਿੰਘ, ਜਸਵੰਤ ਲਾਲ ਜੱਸਲ, ਸੁਰਜੀਤ ਸਿੰਘ ਕੋਹਾੜ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਰੂਪਰਾ, ਕਮਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਮੀਤ ਪ੍ਰਧਾਨ ਅਵਤਾਰ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ ਖਾਲਸਾ, ਨਿਰਮਲ ਸਿੰਘ, ਪ੍ਰਧਾਨ ਵਾਤਾਵਰਣ ਸੁਸਾਇਟੀ ਸ਼ਾਹਕੋਟ ਸੁਰਿੰਦਰਪਾਲ ਸਿੰਘ, ਤੇਜਮੋਹਨ ਸਿੰਘ,ਪਰਮਜੀਤ ਸਿੰਘ ਝੀਤਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਜੈ ਪਾਲ ਅਗਰਵਾਲ, ਸੰਦੀਪ ਗਾਬਾ ਮੈਡੀਕਲ, ਅਸ਼ੀਸ ਅਗਰਵਾਲ, ਬੂਟਾ ਸਿੰਘ ਕਲਸੀ, ਗੱਬਰ, ਸਾਜਨ,ਅਗਵਾਲ ਮੈਡੀਕਲ, ਇੰਦਰਜੀਤ ਸਿੰਘ ਸਾਇਕਲਾਂ ਵਾਲੇ, ਪਾਲ ਸਿੰਘ ਬਿਜਲੀ ਵਾਲੇ (ਸਾਰੇ) ਮੈਂਬਰ, ਰਾਹੁਲ ਪੰਡਿਤ, ਅਜੇ ਸ਼ਰਮਾਂ, ਜਗਜੀਤ ਸਿੰਘ ਵਸੀਰ, ਅਮਰੀਕ ਸਿੰਘ ਬਾਂਸਲ, ਨਿਰਮਲ ਸਿੰਘ ਸੌਖੀ, ਰਤਨ ਸਿੰਘ ਰੱਖੜਾ, ਮਾ. ਬਲਜੀਤ ਸਿੰਘ ਆਦਿ ਹਾਜ਼ਰ ਸਨ।

WRITTEN BY