ਅਮਲੋਹ , 2 ਨਵੰਬਰ (ਰਣਜੀਤ ਸਿੰਘ ਘੁੰਮਣ)- ਬਲਾਕ ਅਮਲੋਹ ਅਧੀਨ ਪੈਦੇ ਪਿੰਡ ਬੁੱਗਾ ਕਲਾਂ ਦੇ ਬਸ ਸਟੈਡ ਵਿਖੇ ਸਥਿਤ ਫੁਡਕੋਨਰ ਦੀ ਦੁਕਾਨ ਵਿੱਚ ਇੱਕ ਮਹੀਨੇ ਦੋਰਾਨ ਦੁਜੀ ਵਾਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐਫ.ਸੀ ਫੁਡਕੋਨਰ ਦੇ ਮਾਲਕ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੈ ਬੁੱਗਾ ਬਸ ਸਟੈਡ ਵਿੱਚ ਪਿਛਲੇ 3 ਸਾਲ ਤੋ ਦੁਕਾਨ ਕਰ ਰਿਹਾ । ਕੱਲ ਰਾਤ ਮੇਰੀ ਦੁਕਾਨ ਵਿੱਚ ਫਿਰ ਦੂਜੀ ਵਾਰ ਚੋਰੀ ਹੋ ਗਈ ਹੈ ਜਿਸ ਵਿੱਚ ਚੋਰਾ ਨੇ ਮੇਰੀ ਦੁਕਾਨ ਵਿੱਚ ਪਿਆ ਕੀਮਤੀ ਸਮਾਨ ਇੱਕ ਐਲ.ਸੀ.ਡੀ, ਸੈਡ ਵਿੱਚ ਮਸ਼ੀਨ, ਦੋ ਛੱਤ ਵਾਲੇ ਪੱਖੇ, ਇੱਕ ਬੈਟਰੀ ਤੇ ਇੰਨਵੈਟਰ, ਗੈਸ ਸਿ¦ਡਰਤੇ, ਭੱਠੀ, ਖਾਣ-ਪੀਣਵਾਲਾ ਸਮਾਨ ਤੋ ਇਲਾਵਾ 1100 ਰੁਪਏ ਦੀ ਨਗਦ ਰਾਸ਼ੀ ਲੈਕੇ ਚੋਰ ਫਰਾਰ ਹੋ ਗਏ ਅਤੇ ਇਸ ਦੀ ਸੂਚਨਾ ਸਥਿਤ ਬੱਗਾ ਚੋਕੀ ਵਿੱਚ ਤੇ ਦਿੱਤੀ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਮਾਨ ਸਾਰਾ 60 ਹਜਾਰ ਰੁਪਏ ਦਾ ਹੈ ਇਹ ਚੋਰੀ ਇੱਕ ਮਹੀਨੇ ਵਿੱਚ ਦੂਜੀ ਵਾਰ ਹੋ ਗਈ ਹੈ। ਉਨਾਂ ਨੇ ਪੁਲਿਸ ਪ੍ਰਸ਼ਾਸਿਨ ਤੋ ਮੰਗ ਕੀਤੀ ਕਿ ਚੋਰਾ ਨੂੰ ਜਲਦ ਕਾਬੂ ਕਰਕੇ ਮੇਰਾ ਸਮਾਨ ਦਿਵਾਇਆ ਜਾਵੇ । ਜਦੋ ਇਸ ਘਟਨਾ ਸਬੰਧੀ ਜਦੋ ਚੋਕੀ ਬੁੱਗਾ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਦੀ ਜਾਚ-ਪੜਤਾਲ ਕਰਕੇ ਦੋਸੀ ਨੂੰ ਕਾਬੂ ਕੀਤਾ ਜਾਵੇਗਾ।
ਚੋਰਾਂ ਵੱਲੋਂ ਇੱਕ ਹੀ ਥਾਂ ਦੁਸਰੀ ਵਾਰ ਚੋਰੀ



