June 25, 2026 3:58 am

ਨਾਈਜੀਰੀਆ ‘ਚ ਮੁਕਾਬਲੇ ਦੌਰਾਨ 70 ਲੋਕਾਂ ਦੀ ਮੌਤ

ਅਬੂਜਾ, 24 ਦਸੰਬਰ (ਪੀ.ਟੀ.)- ਨਾਈਜੀਰੀਆ ਦੇ ਬਾਮਾ ਸ਼ਹਿਰ ਵਿੱਚ ਸੈਨਿਕ ਬੈਰਕਾਂ ‘ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਪੂਰਬ ਉਤਰ ਇਲਾਕੇ ‘ਚ ਸੈਨਾ ਤੇ ਬੋਕੋ ਹਰਮ ਸੰਗਠਨ ਦਰਮਿਆਨ ਜਾਰੀ ਮੁਕਾਬਲੇ ਵਿੱਚ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਨਿਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਸੈਨਿਕ ਅਧਿਕਾਰੀ ਮੇਜਰ ਜਨਰਲ ਕ੍ਰਿਸ ਓਲੁਕੋਲਾਦੇ ਨੇ ਇਕ ਬਿਆਨ ‘ਚ ਕਿਹਾ ਕਿ ਫ਼ਰਾਰ ਅੱਤਵਾਦੀਆਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਹੋਏ ਮੁਕਾਬਲੇ ‘ਚ ਬੋਕੋ ਹਰਮ ਦੇ 50 ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੈਨਾ ਦੇ 15 ਜਵਾਨ ਤੇ 5 ਨਾਗਰਿਕ ਵੀ ਮਾਰੇ ਗਏ ਹਨ। ਓਲੁਕੋਲਾਦੇ ਅਨੁਸਾਰ ਸੰਘਰਸ਼ ‘ਚ 20 ਵਾਹਨ ਵੀ ਨੁਕਸਾਨੇ ਗਏ ਹਨ, ਜਿਨ੍ਹਾਂ ਦੀ ਵਰਤੋਂ ਅੱਤਵਾਦੀ ਫਰਾਰ ਹੋਣ ਲਈ ਕਰ ਰਹੇ ਸਨ।

Send this to a friend