June 25, 2026 4:01 am

ਦੇਵਯਾਨੀ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਾਂ : ਅਮਰੀਕਾ

ਵਾਸ਼ਿੰਗਟਨ, 24 ਦਸੰਬਰ (ਪੀ. ਟੀ.)- ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ਤੋਂ ਸੀਨੀਅਰ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗਡੇ ਦੀ ਡਿਪਲੋਮੈਟ ਮਾਨਤਾ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਕੋਲੋਂ ਉਨ੍ਹਾਂ ਨੂੰ ਸ਼ੁੱਕਰਵਾਰ ਦੇਰ ਰਾਤ ਦਸਤਾਵੇਜ਼ ਮਿਲ ਗਏ ਸਨ। ਨਿਊਯਾਰਕ ਵਿੱਚ ਭਾਰਤੀ ਡਿਪਲੋਮੈਟ ਦੇ ਅਹੁਦੇ ‘ਤੇ ਨਿਯੁਕਤ ਦੇਵਯਾਨੀ ਨੂੰ 12 ਦਸੰਬਰ ਨੂੰ ਨਿਊਯਾਰਕ ਦੀ ਅਦਾਲਤ ਵੱਲੋਂ ਵੀਜ਼ਾ ਜਾਅਲਸਾਜੀ ਤੇ ਘਰੇਲੂ ਨੌਕਰਾਣੀ ਨਾਲ ਦੁਰਵਿਵਹਾਰ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ‘ਚ ਢਾਈ ਲੱਖ ਡਾਲਰ ਦੇ ਮੁਆਵਜ਼ੇ ‘ਤੇ ਉਸ ਨੂੰ ਰਿਹਾਅ ਕੀਤਾ ਗਿਆ। ਇਸ ਤੋਂ ਬਾਅਦ ਭਾਰਤ ਨੇ ਤੁਰੰਤ ਦੇਵਯਾਨੀ ਦਾ ਤਬਾਦਲਾ ਸੰਯੁਕਤ ਰਾਸ਼ਟਰ ਮਿਸ਼ਨ ਦੇ ਸਥਾਈ ਮਿਸ਼ਨ ਵਿੱਚ ਕਰ ਦਿੱਤਾ, ਤਾਂ ਜੋ ਉਸ ਨੂੰ ਪੂਰੀ ਡਿਪਲੋਮੈਟਿਕ ਛੋਟ ਹਾਸਲ ਹੋ ਸਕੇ। ਸੰਯੁਕਤ ਰਾਸ਼ਟਰ ਨੇ ਉਸ ਦਾ ਤਬਾਦਲਾ ਸਵੀਕਾਰ ਕਰ ਲਿਆ ਹੈ ਤੇ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਪਛਾਣ ਪੱਤਰ ਜਾਰੀ ਕਰਨ ਲਈ ਲੋੜੀਂਦੇ ਦਸਤਾਵੇਜ਼ ਭੇਜ ਦਿੱਤੇ ਹਨ।

Send this to a friend