ਚੰਡੀਗੜ੍ਹ, 24 ਦਸੰਬਰ (ਪੀ.ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕ੍ਰਿਸਮਸ ਦੇ ਮੌਕੇ ਦੀ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਇਸਾਈ ਸਮਾਜ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਆਪਣੇ ਸੰਦੇਸ਼ ‘ਚ ਬਾਜਵਾ ਨੇ ਕਿਹਾ ਹੈ ਕਿ ਭਗਵਾਨ ਯੀਸ਼ੂ ਦਾ ਜਨਮ ਦੁਨੀਆ ਭਰ ‘ਚ ਉਤਸ਼ਾਹਪੂਰਵਕ ਮਨਾਇਆ ਜਾਂਦਾ ਹੈ। ਪੰਜਾਬ ‘ਚ ਵੱਡੀ ਗਿਣਤੀ ਵਿਚ ਇਸਾਈ ਸਮਾਜ ਦੇ ਲੋਕ ਰਹਿੰਦੇ ਹਨ ਅਤੇ ਇਹ ਤਿਉਹਾਰ ਪੰਜਾਬ ਦੇ ਲੋਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸਾਈ ਧਰਮ ਨੇ ਦੁਨੀਆ ਭਰ ‘ਚ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਹ ਇਸਾਈ ਭਾਈਚਾਰੇ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਬਾਜਵਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ 25 ਦਸੰਬਰ ਦਾ ਦਿਨ ਬਾਕੀਆਂ ਤਿਊਹਾਰਾਂ ਵਾਂਗ ਖੁਸ਼ੀ ਤੇ ਉਤਸਾਹ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਭਗਵਾਨ ਯੀਸ਼ੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਤੇ ਪਾਰਟੀ ਵਰਕਰਾਂ ਨਾਲ ਕ੍ਰਿਸਮਸ ਨੂੰ ਮਨਾਉਣਗੇ।