Skip to content
Independent perspectives. Global stories.
BREAKING

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਸਿਲਾਈ ਕਢਾਈ ਤੇ ਕੰਪਿਊਟਰ ਦਾ ਕੋਰਸ ਪੂਰਾ ਕਰਨ ’ਤੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ

Share this story

ਅੰਮ੍ਰਿਤਸਰ, 1 ਨਵੰਬਰ (ਸੁਨੀਲ ਗੁਪਤਾ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਭਲਾਈ ਕੇਂਦਰ ਅਤੇ ਚੱਠਾ ਰਾਈਜ਼ ਮਿਲ ਵਿਖੇ ਲੌੜਵੰਦ ਲੜਕੀਆਂ ਲਈ ਪਿਛਲੇ ਕਾਫੀ ਸਮੇਂ ਤੋਂ ਬੀਬੀ ਕੌਲਾਂ ਜੀ ਅਜੂਕੇਸ਼ਨ ਵਿੰਗ ਨਾਮ ਹੇਠ ਸੈਂਟਰ ਖੋਲਿਆ ਸੀ। ਜਿੱਥੇ ਲੌੜਵੰਦ ਬੱਚੀਆਂ 6 ਮਹੀਨੇ ਦਾ ਸਿਲਾਈ ਕਢਾਈ ਅਤੇ ਕੰਪਿਊਟਰ ਦਾ ਫ੍ਰੀ ਕੌਰਸ ਕਰਦੀਆਂ ਹਨ ਅਤੇ ਇਸ ਮੋਕੇ ਕੋਰਸ ਕਰ ਚੁੱਕੀਆਂ ਬੱਚੀਆਂ ਨੂੰ ਭਲਾਈ ਕੇਂਦਰ ਵਿਖੇ 30ਵੇਂ ਬੈਚ ਦੀਆਂ ਬੱਚੀਆਂ ਨੂੰ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਟਰੱਸਟ ਵੱਲੋਂ ਤਕਰੀਬਨ 15 ਸਾਲ ਪਹਿਲਾਂ ਬੀਬੀ ਕੌਲਾਂ ਜੀ ਐਜੂਕੇਸ਼ਨ ਫ੍ਰੀ ਸਿਲਾਈ ਕਢਾਈ ਅਤੇ ਕੰਪਿਊਟਰ ਵਿੰਗ ਸੈਂਟਰ ਖੋਲਿਆ ਗਿਆ ਸੀ। ਜਿਸ ਵਿੱਚ ਲੌੜਵੰਦ ਲੜਕੀਆਂ ਨੂੰ 6 ਮਹੀਨੇ ਦਾ ਫ੍ਰੀ ਸਿਲਾਈ ਕਢਾਈ ਅਤੇ ਕੰਪਿਊਟਰ ਦੇ ਕੌਰਸ ਕਰਵਾਏ ਜਾ ਰਹੇ ਹਨ। ਜਿੱਥੇ ਬੱਚੀਆਂ ਇਹ ਕੌਰਸ ਕਰਕੇ ਆਪੋ ਆਪਣੇ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣ ਗਈਆਂ ਹਨ। ਭਾਈ ਸਾਹਿਬ ਜੀ ਨੇ ਦੱਸਿਆ ਕਿ ਇਹ ਸੈਂਟਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਕੂਵਰ ਪ੍ਰਤਾਪ ਸਿੰਘ ਚੱਠਾ ਰਾਈਜ਼ ਮਿਲ ਵਿਖੇ ਚੱਲ ਰਹੇ ਹਨ। ਜਿੱਥੇ ਹਰ ਬੈਚ ਵਿੱਚ ਤਕਰੀਬਨ 125 ਲੜਕੀਆਂ ਕੌਰਸ ਕਰਦੀਆਂ ਹਨ ਤੇ ਹੁਣ ਤਕਰੀਬਨ 3795 ਬੱਚੀਆਂ ਸਿਲਾਈ ਕਢਾਈ ਅਤੇ ਕੰਪਿਊਟਰ ਦਾ ਕੌਰਸ ਕਰ ਚੁੱਕੀਆਂ ਹਨ ਤੇ ਹੁਣ 31ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ। ਭਾਈ ਸਾਹਿਬ ਜੀ ਨੇ ਕਿਹਾ ਕਿ ਟਰੱਸਟ ਦਾ ਮੁੱਖ ਮਕਸਦ ਹੈ ਕਿ ਹਰ ਬੱਚਾ ਪੜੇ ਲਿਖੇ ਅਤੇ ਹੱਥੀ ਗੁਣ ਸਿਖੇ ਤਾਂ ਕਿ ਹਰ ਲੜਕੀ ਆਪਣੇ ਮੁਕਾਮ ਤੇ ਪਹੁੰਚ ਸਕੇ। 6 ਮਹੀਨੇ ਦਾ ਕੌਰਸ ਪੂਰਾ ਕਰ ਚੁੱਕੀਆਂ 30ਵੇਂ ਬੈਚ ਦੀਆਂ ਬੱਚੀਆਂ ਨੂੰ ਆਏ ਹੋਏ ਮੁੱਖ ਮਹਿਮਾਨ ਡੈਂਟਲ ਡਿਪਾਰਟਮੈਂਟ ਦੇ ਹੈ¤ਡ ਡਾ: ਆਰ ਐਸ ਨਾਰੰਗ ਅਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਬੱਚੀਆਂ ਨੂੰ ਸਰਟੀਫਿਕੇਟ ਵੱਡੇ। ਇਸ ਮੌਕੇ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਮਨਿੰਦਰਪਾਲ ਸਿੰਘ ਚੱਠਾ, ਸ੍ਰ ਟਹਿਲਇੰਦਰ ਸਿੰਘ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਸਿਲਕੀ, ਕੇ.ਪੀ ਸਿੰਘ, ਤਰਵਿੰਦਰ ਸਿੰਘ ਨਿੱਕੂ, ਗੋਵਿੰਦਪਾਲ ਸਿੰਘ, ਅਮਰੀਕ ਸਿੰਘ ਪ੍ਰੋਜੈਕਟ ਆਫਿਸਰ, ਰਾਜੂ ਵੀਰ ਜੀ ਹਾਲ ਵਾਲੇ, ਸੁਖਵਿੰਦਰ ਸਿੰਘ ਗੋਗਾ, ਮੈਡਮ ਹਰਪ੍ਰੀਤ ਕੋਰ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਇੰਦਰਪ੍ਰੀਤ ਕੌਰ, ਸੁਖਵਿੰਦਰ ਕੌਰ ਹਾਜਰ ਸਨ।

WRITTEN BY