June 25, 2026 4:07 am

ਮੱਧ ਪ੍ਰਦੇਸ਼ ‘ਚ ਸਿਮੀ ਦੇ ਮੈਂਬਰ ਅਬੂ ਫ਼ੈਜ਼ਲ ਸਮੇਤ 5 ਕਾਬੂ

ਬਰਵਾਨੀ (ਮੱਧ ਪ੍ਰਦੇਸ਼), 24 ਦਸੰਬਰ (ਪੀ. ਟੀ.)-ਮੱਧ ਪ੍ਰਦੇਸ਼ ਪੁਲਿਸ ਦੇ ਅੱਤਵਾਦ ਰੋਕੂ ਦਸਤੇ (ਏ ਟੀ ਐਸ) ਨੇ ਸੇਂਧਵਾ ਪਠਾਰ ਖੇਤਰ ਤੋਂ ਮੁਕਾਬਲੇ ਦੌਰਾਨ ਸਿਮੀ ਦੇ 5 ਸ਼ੱਕੀ ਮੈਂਬਰ ਕਾਬੂ ਕੀਤੇ ਹਨ। ਮੱਧ ਪ੍ਰਦੇਸ਼ ਦੇ ਡੀ. ਜੀ. ਪੀ. ਨੰਦਨ ਦੂਬੇ ਨੇ ਭੋਪਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਚੱਲੇ ਇਸ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿੰਮੀ ਦੇ ਇਨ੍ਹਾਂ ਮੈਂਬਰਾਂ ਲਿੱਚ ਅਬੂ ਫ਼ੈਜ਼ਲ (ਮੁੰਬਈ ਤੋਂ), ਇਰਫ਼ਾਨ ਨਾਗੌਰੀ (ਮਹੀਦਪੁਰ) ਤੇ ਖਾਲਿਦ ਅਹਿਮਦ (ਸੋਲਾਪੁਰ) ਸ਼ਾਮਿਲ ਹਨ। ਦੂਬੇ ਨੇ ਦੱਸਿਆ ਕਿ ਅਬੂ ਫ਼ੈਜ਼ਲ ਇਸ ਸਾਲ ਅਕਤੂਬਰ ‘ਚ ਖੰਡਵਾ ਜੇਲ੍ਹ ਚੋਂ ਫਰਾਰ ਹੋ ਗਿਆ ਸੀ, ਜਦੋਂਕਿ ਦੋ ਹੋਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਪਾਬੰਦੀਸ਼ੁਦਾ ਇਸਲਾਮਿਕ ਵਿਦਿਆਰਥੀ ਸੰਗਠਨ ਦੇ ਪੰਜੇ ਮੈਂਬਰਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੰਗਲਾਤ ਵਿਭਾਗ ਦੇ ਗੈਸਟ ਹਾਊਸ ਖਰਕੀਆ ਨਰਸਰੀ ‘ਚ ਰੱਖਿਆ ਗਿਆ ਹੈ।

Send this to a friend