June 25, 2026 4:06 am

ਬੰਬ ਮਿਲਣ ਤੋਂ ਬਾਅਦ ਮੁਸ਼ੱਰਫ ਦੇ ਮੁਕੱਦਮੇ ਦੀ ਸੁਣਵਾਈ ਟਲੀ

ਇਸਲਾਮਾਬਾਦ, 24 ਦਸੰਬਰ (ਵਿਸ਼ਵ ਵਾਰਤਾ)- ਸਾਬਕਾ ਪਾਕਿਸਤਾਨੀ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਖਿਲਾਫ਼ ਦੇਸ਼ਧ੍ਰੋਹ ਦੇ ਮਾਮਲੇ ਦੀ ਸੁਣਵਾਈ ਉਸ ਸਮੇਂ ਟਾਲ ਦਿੱਤੀ ਗਈ, ਜਦੋਂ ਵਿਸ਼ੇਸ਼ ਅਦਾਲਤ ਤੱਕ ਜਾਣ ਵਾਲੇ ਰਸਤੇ ਵਿਚ ਬੰਬ ਪਾਇਆ ਗਿਆ। ਕਾਰਵਾਈ ਦੀ ਸ਼ੁਰੂਆਤ ਵਿਚ ਮੁਸ਼ੱਰਫ ਦੇ ਵਕੀਲ ਅਨਵਰ ਮੰਸੂਰ ਨੇ ਵਿਸ਼ੇਸ਼ ਅਦਾਲਤ ਦੇ ਗਠਨ ਅਤੇ ਇਸਤਗਾਸਾ ਦੀ ਨਿਯੁਕਤੀ ਕੀਤੇ ਜਾਣ ‘ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਸੁਰੱਖਿਆ ਖਤਰਿਆਂ ਕਾਰਨ ਅਦਾਲਤ ਨਹੀਂ ਆ ਸਕਦੇ। ਅਦਾਲਤ ਨੇ ਮੰਸੂਰ ਨੂੰ ਇਸ ਬਾਰੇ ਵੱਖਰੀ ਪਟੀਸ਼ਨ ਦਾਇਰ ਨੂੰ ਕਰਨ ਨੂੰ ਕਿਹਾ ਇਸ ਤੋਂ ਬਾਅਦ ਅਦਾਲਤ ਨੇ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੁਣਵਾਈ ਟਾਲ ਦਿੱਤੀ। ਸੁਣਵਾਈ ਤੋਂ ਪਹਿਲਾਂ ਅੱਜ ਸਵੇਰੇ ਵਿਸ਼ੇਸ਼ ਅਦਾਲਤ ਤੱਕ ਜਾਣ ਵਾਲੇ ਰਸਤੇ ਤੋਂ 5 ਕਿਲੋਗ੍ਰਾਮ ਦਾ ਬੰਬ ਅਤੇ ਦੋ ਭਰੀਆਂ ਹੋਈਆਂ ਬੰਦੂਕਾਂ ਬਰਾਮਦ ਕੀਤੀਆਂ ਗਈਆਂ।

Send this to a friend