ਪੱਖੋ ਕਲਾਂ, 31 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸੇਂਟ ਬਚਨਪੁਰੀ ਇੰਟਰਨੇਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਹਰ ਖੇਤਰ ਵਿੱਚ ਨਿਪੁੰਨ ਹੋ ਸਕਣ। ਇਸ ਲੜੀ ਨੂੰ ਅੱਗੇ ਵਧਾਉਂਦੇ ਸਕੂਲ ਵੱਲੋਂ ਬੱਚਿਆਂ ਦਾ ਇੱਕ ਦਿਨਾ ਵਿੱਦਿਅਕ ਟੂਰ ਸਾਇੰਸ ਦੇ ਖੇਤਰ ਦੀ ਮਸ਼ਹੂਰ ੂਪੁਸ਼ਪਾ ਗੁਜਰਾਲ ਸਾਇੰਸ ਸਿਟੀੂ ਭੇਜਿਆ ਗਿਆ। ਉਥੇ ਬੱਚਿਆਂ ਨੇ ਵੰਨ ਸੁਵੰਨੇ ਥਿਏਟਰ ਸ਼ੋ, ਲੇਜ਼ਰ ਸ਼ੋ, ਕਲਾਈਮੇਟ ਚੇਜਿੰਗ ਸ਼ੋ, ਈ- ਸਿਮੁਲੇਟਰ ਆਦਿ ਸ਼ੋ ਦੇਖੇ। ਬੱਚਿਆਂ ਨੂੰ ਨਵੀਂ ਤਕਨੀਕ ਦਿਖਾਉਣ ਲਈ ਥ੍ਰੀ ਡੀ ਡੋਮ ਥਿਏਟਰ ਵਿੱਚ ਪੁਲਾੜ੍ਹ ਦੇ ਰਹੱਸਮਈ ਸਿਧਾਂਤਾਂ ਬਾਰੇ ਸਮਝਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਮਸਤੀ ਦੇ ਲਈ ਥ੍ਰੀ ਡੀ ਵੀਡਿਓ ਗੇਮ ਖਿਡਾਈ ਗਈ। ਸਕੂਲ ਦੇ ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ ਜੀ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਟੂਰ ਤੇ ਬੱਚਿਆਂ ਨੂੰ ਲੈ ਕੇ ਜਾਣ ਨਾਲ ਬੱਚੇ ਨੂੰ ਕਿਤਾਬੀ ਗਿਆਨ ਦੇ ਨਾਲ ਬਾਹਰੀ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ।
ਬਚਨਪੁਰੀ ਸਕੂਲ ਪੱਖੋ ਦੇ ਬੱਚੇ ਸਾਇੰਸ ਸਿਟੀ ਪੁੱਜੇ



