Skip to content
Independent perspectives. Global stories.
BREAKING

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਗੁਰਮਤਿ ਸਮਾਗਮ ਕਰਵਾਇਆ

Share this story

ਕੀਰਤਪੁਰ ਸਾਹਿਬ, 31 ਅਕਤੂਬਰ (ਅਮਰਾਨ ਖਾਨ)- ਪਿੰਡ ਡਾਢੀ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਨੌਜਵਾਨ ਸੇਵਾ ਸੋਸਾਇਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਥ ਦੇ ਪ੍ਰਸਿਧ ਰਾਗੀ,ਕਥਾਵਾਚਕ ਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਸਮਾਗਮ ਵਿਚ ਸੋਸਾਇਟੀ ਵਲੋਂ ਕਾਰ ਸੇਵਾ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਲਾਭ ਸਿੰਘ ਜੀ ਦਾ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨ ਵੀ ਕੀਤਾ ਗਿਆ। ਸਟੇਜ਼ ਸੈਕਟਰੀ ਦੀ ਸੇਵਾ ਭਾਈ ਸੁਖਵਿੰਦਰ ਸਿੰਘ ਭਰਤਗੜ੍ਹ ਨੇ ਨਿਭਾਈ।ਇਸ ਮੌਕੇ ਸੰਗਤ ਨੇ ਵਡੀ ਗਿਣਤੀ ਵਿਚ ਸਮਾਗਮ ’ਚ ਹਾਜ਼ਰੀਆਂ ਭਰੀਆਂ।ਸੋਸਾਇਟੀ ਦੇ ਨੌਜਵਾਨਾਂ ਨੇ ਪੂਰੀ ਲਗਨ ਨਾਲ ਸੇਵਾ ਕੀਤੀ।ਇਸ ਮੌਕੇ ਸਰਬਜੀਤ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ, ਸੁਖਚੈਨ ਸਿੰਘ, ਗਗਨਦੀਪ ਸਿੰਘ, ਕਮਿਕਰ ਸਿੰਘ ਡਾਢੀ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ, ਮੋਹਤਬਰਾਂ ਨੇ ਸੰਗਤ ਦੇ ਰੂਪ ਚ ਹਾਜ਼ਰੀਆਂ ਭਰੀਆਂ।

WRITTEN BY