Skip to content
Independent perspectives. Global stories.
BREAKING

ਬਾਦਲ ਅਤੇ ਮਜੀਠੀਆ ਵੱਲੋਂ ਰਿੰਕੂ ਦੇ ਗ੍ਰਹਿ ਵਿਖੇ ਯੂਥ ਵਰਕਰਾਂ ਨਾਲ ਮੀਟਿੰਗ

Share this story

ਫਰੀਦਕੋਟ, 31 ਅਕਤੂਬਰ (ਗੁਰਜੀਤ ਰੋਮਾਣਾ)- ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਰਾਜਿੰਦਰ ਦਾਸ ਰਿੰਕੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਸ੍ਰੀ ਰਿੰਕੂ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਬਾਦਲ ਨੇ ਅਕਾਲੀ ਦਲ ਦੇ ਯੂਥ ਵਰਕਰਾਂ ਨਾਲ ਇਕ ਪਲੇਠੀ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਯੂਥ ਵਰਕਰਾਂ ਨੂੰ ਲੋਕਾਂ ਚ ਵਿਚਰਨ ਅਤੇ ਉਨ੍ਹਾਂ ਦੇ ਦੁਖ ਸੁਖ ਵਿਚ ਸ਼ਰੀਕ ਹੋਣ ਦੀ ਸਲਾਹ ਦਿਤੀ ਅਤੇ ਪਾਰਟੀ ਵਲੋਂ ਹਰ ਸਮੇਂ ਉਨ੍ਹਾਂ ਦੇ ਨਾਲ ਖੜਨ ਦਾ ਵਿਸ਼ਵਾਸ ਦਿਵਾਉਣ ਦੀ ਗਲ ਕਹੀ ਉਨ੍ਹਾਂ ਕੇ ਇਹ ਜਰੂਰੀ ਨਹੀਂ ਕੇ ਅਸੀਂ ਸਰਕਾਰ ਸਮੇਂ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹਲ ਕਰ ਸਕਦੇ ਹਾਂ ਅਸੀਂ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਅਤੇ ਹਰ ਕਿਸਮ ਦੇ ਕੰਮ ਧੰਦਿਆਂ ਲਈ ਉਨ੍ਹਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਤਤਪਰ ਰਹਾਂਗੇ ਇਸ ਮੌਕੇ ਸ੍ਰ ਬਾਦਲ ਅਤੇ ਮਜੀਠੀਆ ਨੇ ਰਿੰਕੂ ਵਲੋਂ ਸੁਖਬੀਰ ਬਾਦਲ ਦੇ ਫਰੀਦਕੋਟ ਤੋਂ ਪਹਿਲੀ ਵਾਰ ਲੋਕ ਸਭਾ ਦੇ ਇਲੈਕਸ਼ਨ ਲੜਨ ਤੋਂ ਲੈ ਕੇ ਬਾਦਲ ਪਰਿਵਾਰ ਨਾਲ ਫੋਟੋਆਂ ਦੇ ਲਗਾਏ ਬੈਨਰ ਨੂੰ ਦੇਖ ਕੇ ਖੁਸ਼ ਹੁੰਦਿਆਂ ਰਿੰਕੂ ਵਲੋਂ ਪਾਰਟੀ ਲਈ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ ਲਈ ਥਾਪੜਾ ਦਿਤਾ ਅਤੇ ਹੌਸਲਾ ਅਫਜਾਈ ਕੀਤੀ ਇਸ ਮੋਕੇ ਸ੍ਰੀ ਰਿੰਕੂ ਨੇ ਉਨ੍ਹਾ ਦਾ ਅਤੇ ਸਮੁਚੀ ਫਰੀਦਕੋਟ ਦੀ ਲੀਡਰਸ਼ਿਪ ਦਾ ਉਨ੍ਹਾਂ ਦੇ ਗ੍ਰਹਿ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਸ੍ਰ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਮਨਤਾਰ ਬਰਾੜ, ਪਾਰਟੀ ਦੇ ਸਪੋਕਸਮੈਨ ਅਤੇ ਹਲਕਾ ਇੰਚਾਰਜ ਫਰੀਦਕੋਟ ਪਰਮਬੰਸ ਬੰਟੀ ਰੋਮਾਣਾ, ਜੈਤੋ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਅਮਰਜੀਤ ਕੌਰ ਪੰਜਗਰਾਈਂ ਮੈਂਬਰ ਜਿਲ੍ਹਾ ਪ੍ਰੀਸ਼ਦ,ਚੇਅਰਮੈਨ ਬਾਬਾ ਬੰਦਾ ਬਹਾਦਰ ਕਾਲਜ ਸ੍ਰੀ ਪੁਨੀਤ ਇੰਦਰ ਬਾਵਾ , ਬਲਜਿੰਦਰ ਧਾਲੀਵਾਲ, ਗੁਰਮੀਤ ਸੰਧੂ ਪ੍ਰਧਾਨ ਟਰਕ ਯੂਨੀਅਨ ਸਾਦਕ,ਗੁਰਚੇਤ ਢਿਲੋਂ ਬਰਗਾੜੀ, ਡਾ ਸੰਜੀਵ ਸੇਠੀ, ਡਾ ਬਲਜੀਤ ਸ਼ਰਮਾ,ਕੁਲਵਿੰਦਰ ਸਿੰਘ ਗੋਰਾ ਮਚਾਕੀ, ਬੇਅੰਤ ਸਿੰਘ, ਸੁਖਪਾਲ ਸਿੰਘ,ਮਨੀ ਗੁਪਤਾ, ਜਗਸੀਰ ਰਾਜਾ ਐਮ ਸੀ,ਅਸ਼ਵਨੀ ਕੁਮਾਰ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ,ਗੁਰਪਿੰਦਰ ਸਿੰਘ, ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ ਸਮੇਤ ਸ਼ਹਿਰਾਂ ਦੇ ਪਤਵੰਤੇ ਅਤੇ ਜਿਲ੍ਹੇ ਦੇ ਵਡੀ ਗਿਣਤੀ ਚ ਯੂਥ ਵਰਕਰ ਹਾਜ਼ਿਰ ਸਨ।

WRITTEN BY