Skip to content
Independent perspectives. Global stories.
BREAKING

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਰਬੱਤ ਦੀ ਚੜਦੀ ਕਲ੍ਹਾ ਲਈ ਗੁਰਬਾਨੀ ਕੀਰਤਨ

Share this story

ਤਲਵੰਡੀ ਸਾਬੋ, 31 ਅਕਤੂਬਰ (ਬਲਵਿੰਦਰ ਸਿੰਘ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ।ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਨੇ ਇਸ ਮੌਕੇ ਆਪਣੇ ਸਦੇਸ਼ ਚ ਕਿਹਾ ਕਿ ਮਨੁੱਖ ਨੂੰ ਕਰਮੀ ਹੋਣ ਦੇ ਨਾਲ ਨਾਲ ਧਰਮੀ ਬਨਣਾ ਚਾਹੀਂਦਾ ਹੈ ਕਿਉਂ ਕਿ ਇਸ ਨਾਲ ਉਹ ਚੰਗੇਰੇ ਇਨਸਾਨ ਬਣ ਕੇ ਦੇਸ਼ ਤੇ ਲੋਕਾਵੀ ਦੇ ਭਲੇ ਲਈ ਕੰਮ ਕਰ ਸਕਦਾ ਹੈ। ਉਨਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਹਮੇਸ਼ਾ ਹੀ ਲੋਕਾਂ ਦੇ ਭਲੇ ਲਈ ਕਾਰਜ ਆਰੰਭਦੀ ਰਹੀ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉਨਾਂ ਇਸ ਸ਼ੁਭ ਕਾਰਜ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਮੂਹ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ।ਉਨਾਂ ਸਭਨਾਂ ਨੂੰ ਅੰਦਰਲੇ ਗਿਆਨ ਹਾਸਲ ਕਰਕੇ ਜੀਵਨ ਨੂੰ ਪਰਉਪਕਾਰੀ ਬਨਾਉਣ ਦੀ ਗੱਲ ਕੀਤੀ ਤੇ ਕਿਹਾ ਕਿ ਇਸ ਲਈ ਲੋਂੜਦੇ ਗਿਆਨ ਦੀ ਜਰੂਰਤ ਹੈ। ਮਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਮੂਹ ਆਜੋਜਕਾਂ ਦੇ ਇਸ ਸਰਬੱਤ ਦੇ ਭਲੇ ਵਾਲੇ ਕਾਰਜ ਲਈ ਧੰਨਵਾਦ ਕੀਤਾ ਅਤੇ ਪ੍ਰੋਤਸ਼ਾਹਨ ਭਰੇ ਸ਼ਬਦ ਕਹੇ। ਇ. ਸੁੱਖਵਿਦਰ ਸਿੰਘ ਸਿੱਧੂ ਜਰਨਲ ਸਕੱਤਰ, ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਮੁੱਚੀ ਮਾਨਵਤਾ ਲਈ ਸਰਬ-ਸਾਝੇਂ ਉਪਦੇਸ਼ ਨੂੰ ਜਿੰਦਗੀ ਵਿੱਚ ਅਪਨਾਉਣ ਲਈ ਪ੍ਰੇਰਨਾ ਮਈ ਸ਼ਬਦ ਕਹੇ।ਗਿਆਨੀ ਜਗਤਾਰ ਸਿੰਘ, ਹਜੂਰੀ ਕਥਾ ਵਾਚਕ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਵੀ ਮਨੁੱਖ ਨੂੰ ਚੰਗੇਰਾ ਜੀਵਨ ਜੀਓਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਵਿਦਿਆ ਦਾ ਪਸਾਰ, ਮਨੁੱਖਤਾ ਦੇ ਭਲੇ ਲਈ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਸਹਿਤ ਹੱਥੀਂ ਸੇਵਾ ਕਰਦਿਆਂ ਗੁਰਬਾਣੀ ਪਾਠ ਸਰਵਣ ਕਰਕੇ ਲਾਹਾ ਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਧ ਸੰਗਤ ਨੂੰ ਲੰਗਰ ਵਰਤਾਏ ਗਏ। ਇਸ ਮੌਕੇ ਹਜੂਰੀ ਰਾਗੀ ਸਿੰਘਾਂ ਵੱਲੋ ਰਸ ਭਿੰਨਾ ਕੀਰਤਨ ਸੰਚਾਰ ਵੀ ਕੀਤਾ ਗਿਆ। ਇਸ ਮੌਕੇ ਉਪ-ਕੁੱਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਸਮੂਹ ਮਨੇਜਮੈਂਟ, ਹੋਰ ਮਹਿਮਾਨਾਂ ਅਤੇ ਆਯੋਜਕਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਸਮੂਹ ਸਟਾਫ ਅਤ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਪ੍ਰੋਤਸ਼ਾਹਤ ਕੀਤਾ। ਇਨ੍ਹਾਂ ਤੋਂ ਬਿਨਾਂ ਪਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਡਾ.ਜਗਤਾਰ ਸਿੰਘ ਧੀਮਾਨ (ਰਜਿਸਟਰਾਰ) ,ਡਾ. ਨਰਿੰਦਰ ਸਿੰਘ , ਡਾ. ਅਸ਼ਵਨੀ ਸੇਠੀ, ਡਾ. ਅਮਿਤ ਟੁਟੇਜਾ, ਅਤੇ ਯੂਨੀਵਰਸਿਟੀ ਦੇ ਹੋਰ ਡੀਨ ਡਾਇਰੈਕਟਰਜ਼ ਮੌਜੂਦ ਸਨ।ਸਟੇਜ ਦਾ ਸਣਚਾਲਨ ਪ੍ਰੋ. ਗੁਰਜੀਤ ਸਿੰਘ ਖਾਲਸਾ ਨੇ ਕੀਤਾ ਅਤੇ ਇਸ ਮੌਕੇ ਤੇ ਪਤਵੰਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।ਅਰਦਾਸ ਵਿੱਚ ਯੂਨੀਵਰਸਿਟੀ ਦੀ ਚੜ੍ਹਦੀ ਕਲਾ ਲਈ ਅਰਜੋਈ ਕੀਤੀ ਗਈ ਤਾਂ ਜੋ ਇਹ ਭਵਿਖ ਵਿੱਚ ਸਮਾਜ ਦੀ ਹੋਰ ਵੀ ਸੇਵਾ ਜਿਮੇਵਾਰੀ ਨਾਲ ਕਰਦੀ ਰਹੇ।

WRITTEN BY