Skip to content
Independent perspectives. Global stories.
BREAKING

ਸਾਹਿਤ ਸਭਾ ਬਰੀਵਾਲਾ ਵੱਲੋਂ ਉੱਘੇ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ ਸਨਮਾਨਿਤ

Share this story

ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਵਿੱਕੀ ਝਾਂਬ)- ਸਥਾਨਕ ਮੰਡੀ ਬਰੀਵਾਲਾ ਵਿਖੇ ਬਾਬਾ ਮੋਡਾ ਜੀ ਦੀ ਸਮਾਧ ਤੇ ਸਾਹਿਤ ਸਭਾ ਬਰੀਵਾਲਾ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਨਾਮਵਰ ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਵਿੱਚ ਉੱਘੇ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਪਰਮਜੀਤ ਕਮਲਾ ਨਾਵਲਕਾਰ ਮੁੱਖ ਮਹਿਮਾਨ ਵਜੋਂ ਪੁੱਜੇ। ਮਾਸਟਰ ਤੀਰਥ ਸਿੰਘ ਕਮਲ ਦੀ ਸਰਪ੍ਰਸਤੀ ਹੇਠ ਹੋਏ ਕਵੀ ਦਰਬਾਰ ਵਿੱਚ ਹਰਚੰਦ ਸਿੰਘ ਵੜਿੰਗ, ਚੌਧਰੀ ਅਮੀ ਚੰਦ, ਜਗਜੀਤ ਸਿੰਘ ਪਿਆਸਾ, ਲੱਕੀ ਚਾਵਲਾ, ਡਾ. ਮਨੋਹਰ ਸਿੰਗਲ, ਅਵਤਾਰ ਮੁਕਤਸਰੀ, ਸ਼ਮਸ਼ੇਰ ਸਿੰਘ ਗਾਫ਼ਲ, ਚੌਹੜ ਸਿੰਘ ਖੋਖਰ, ਜਸਵੀਰ ਸ਼ਰਮਾ ਦੱਦਾਹੂਰ, ਦੇਵ ਵਾਂਦਰ ਜਟਾਣਾ, ਪ੍ਰਗਟ ਸਿੰਘ ਜੰਬਰ, ਇਕਬਾਲ ਘਾਰੂ, ਹਰਭਜਨ ਸਿੰਘ, ਬਿੱਕਰ ਸਿੰਘ ਵਿਯੋਗੀ, ਜੋਬਨ ਮੋਤਲੇਵਾਲਾ, ਗੁਰਪ੍ਰੀਤ ਸਿੰਘ ਸੰਧੂ, ਗੁਰਮੇਲ ਸਿੰਘ ਮੂਰਤੀਕਾਰ, ਗੁਰਜੰਟ ਸਿੰਘ ਦਲੇਰ, ਅਮਰਜੀਤ ਸ਼ਰਮਾ, ਜੱਗਾ ਬਰੀਵਾਲਾ ਗੀਤਕਾਰ, ਗੁਰਾਂਦਿੱਤਾ ਸਿੰਘ ਸੰਧੂ ਗੀਤਕਾਰ, ਗੁਰਮੀਤ ਸਿੰਘ ਬੱਧਣ, ਰਾਮ ਸਿੰਘ ਪਾਠਕ, ਅਵਿਨਾਸ਼ ਖਾਲਸਾ, ਸੁਖਵਿੰਦਰ ਸਿੰਘ ਸੁੱਖੀ ਮੁਕਤਸਰ, ਰੋਹਿਤ ਸੋਨੀ ਸਾਦਿਕ, ਜਸਵਿੰਦਰ ਅਮੋਲ, ਜਰਨੈਲ ਸਿੰਘ ਸਰਾਏਨਾਗਾ, ਜਗਜੀਤ ਦੂਹੇਵਾਲਾ, ਗੁਰਦਰਸ਼ਨ ਸਿੰਘ ਡੈਣੀ, ਪਰਮਿੰਦਰ ਸਿੰਘ ਚਮਕ ਆਦਿ ਕਵੀਆਂ ਨੇ ਹਾਜ਼ਰੀ ਲਵਾਈ। ਸਮਾਗਮ ਦੀ ਸ਼ੁਰੂਆਤ ਜਗਜੀਤ ਸਿੰਘ ਪਿਆਸਾ ਨੇ ਆਪਣੀ ਗ਼ਜ਼ਲ ਸੁਣਾ ਕੇ ਕੀਤੀ। ਇਸਤੋਂ ਉਪਰੰਤ ਮੁੱਖ ਮਹਿਮਾਨ ਉੱਘੇ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਪਰਮਜੀਤ ਕਮਲਾ ਦਾ ਨਾਵਲ ਠਵਫ਼ਾੂ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਹਿਤ ਸਭਾ ਬਰੀਵਾਲਾ ਵੱਲੋਂ ਪਰਮਜੀਤ ਕਮਲਾ ਦੇ ਦੋ ਨਾਵਲ ਪਹਿਲਾਂ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ। ਹਰਚੰਦ ਸਿੰਘ ਵੜਿੰਗ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਏ ਹੋਏ ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਲੇਖਣੀ ਤੇ ਚਾਨਣਾ ਪਾਇਆ, ਬਿੱਕਰ ਸਿੰਘ ਵਿਯੋਗੀ ਨੇ ਆਪਣੀ ਗ਼ਜ਼ਲ ਠਖਿਡੌਣੇ ਪੱਥਰ ਦੇੂ ਸੁਣਾ ਕੇ ਰੰਗ ਬੰਨ੍ਹ ਦਿੱਤਾ। ਰੋਹਿਤ ਸੋਨੀ ਪੱਤਰਕਾਰ ਨੇ ਵੀ ਆਪਣੀ ਰਚਨਾ ਨਾਲ ਧੰਨ ਧੰਨ ਕਰਵਾ ਦਿੱਤੀ। ਗੁਰਮੀਤ ਸਿੰਘ ਚਮਕ ਦੀ ਯਾਦ ਵਿੱਚ ਉਹਨਾਂ ਦੇ ਬੇਟੇ ਪਰਮਿੰਦਰ ਚਮਕ ਨੇ ਆਪਣੇ ਪਰਿਵਾਰ ਵੱਲੋਂ ਠਚਮਕੂ ਜੀ ਦੀਆਂ ਕਿਤਾਬਾਂ ਦਾ ਸੈਟ ਮੁੱਖ ਮਹਿਮਾਨਾਂ ਨੂੰ ਭੇਂਟ ਕੀਤਾ। ਪਰਮਜੀਤ ਕਮਲਾ ਨੇ ਆਪਣੇ ਨਾਵਲ ਠਵਫ਼ਾੂ ਦੀਆ ਕਾਪੀਆਂ ਆਏ ਹੋਏ ਮਹਿਮਾਨਾਂ ਵਿੱਚ ਤਕਸੀਮ ਕੀਤੀਆਂ। ਸੁਰਿੰਦਰ ਸਿੰਘ ਚੱਠਾ ਨੇ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਤੇ ਵਿਆਖਿਆ ਕੀਤੀ। ਵਧੀਆ ਮਾਹੌਲ ਵਿੱਚ ਹੋਇਆ ਸਰਪ੍ਰਸਤ ਮਾਸਟਰ ਤੀਰਥ ਸਿੰਘ ਕਮਲ, ਮੁੱਖ ਪ੍ਰਬੰਧਕ ਕੁਲਵੰਤ ਸਰੋਤਾ, ਗੁਰਦਰਸ਼ਨ ਡੈਣੀ, ਅਵਿਨਾਸ਼ ਸਿੰਘ ਖਾਲਸਾ ਅਤੇ ਜੱਗਾ ਬਰੀਵਾਲਾ ਨੂੰ ਸਮਾਗਮ ਦੀ ਕਾਮਯਾਬੀ ਤੇ ਕਵੀਆਂ ਵੱਲੋਂ ਵਧਾਈ ਪੇਸ਼ ਕੀਤੀ ਗਈ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਪਰਮਜੀਤ ਕਮਲਾ ਨਾਵਲਕਾਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਮਾਸਟਰ ਤੀਰਥ ਸਿੰਘ ਕਮਲ ਨੇ ਕੁਹਾਰਵਾਲਾ ਨੂੰ ਲੋਈ ਭੇਂਟ ਕਰਕੇ ਸ਼ੁੱਭ ਇੱਛਾਵਾਂ ਦਿੱਤੀਆਂ।

WRITTEN BY