Skip to content
Independent perspectives. Global stories.
BREAKING

ਹਿਮਾਚਲ ਚੋਣਾਂ ’ਚ ਧੂਮਲ ਬਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ

Share this story

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗੜਾ ’ਚ ਕੀਤਾ ਐਲਾਨ

ਸ਼ਿਮਲਾ, 31 ਅਕਤੂਬਰ- ਹਿਮਾਚਲ ’ਚ 9 ਨਵੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਹਿਮਾਚਲ ਦੇ ਸਾਬਕਾ ਮੁਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ ’ਤੇ ਦਾਅ ਖੇਡਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਕਾਂਗੜਾ ਵਿਖੇ ਇੱਕ ਚੋਣ ਰੈਲੀ ਦੌਰਾਨ ਸ੍ਰੀ ਧੂਮਲ ਨੂੰ ਭਾਜਪਾ ਦੀ ਤਰਫੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ। ਸ੍ਰੀ ਧੂਮਲ ਇਸ ਤੋਂ ਪਹਿਲਾਂ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਸ੍ਰੀ ਸ਼ਾਹ ਵੱਲੋਂ ਐਲਾਨ ਤੋਂ ਥੋੜੀ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਹਿਮਾਚਲ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਜਦੋਂ ਸ੍ਰੀ ਸ਼ਾਹ ਨੇ ਸ੍ਰੀ ਧੂਮਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਤਦ ਉਹ ਰੈਲੀ ਵਿੱਚ ਹਾਜ਼ਰ ਨਹੀਂ ਸਨ। ਰੈਲੀ ਵਿੱਚ ਸਟੇਜ਼ ’ਤੇ ਸ਼ਿਮਲਾ ਤੋਂ ਐਮ.ਪੀ. ਵਰਿੰਦਰ ਕਸ਼ਯੱਪ, ਭਾਜਪਾ ਦੇ ਜਨਰਲ ਸਕੱਤਰ ਚੰਦਰ ਮੋਹਨ ਬੈਠੇ ਸਨ। ਮੌਕੇ ’ਤੇ ਹਾਜ਼ਰ ਨੇਤਾਵਾਂ ਅਤੇ ਲੋਕਾਂ ਨੇ ਇਸ ਐਲਾਨ ’ਤੇ ਖੁਸ਼ੀ ਜ਼ਾਹਰ ਕੀਤੀ। ਸ੍ਰੀ ਅਮਿਤ ਸ਼ਾਹ ਨੇ ਇਸ ਮੌਕੇ ’ਤੇ ਕਿਹਾ ਕਿ ਸ੍ਰੀ ਧੂਮਲ ਤੋਂ ਵਧੀਆ ਹਿਮਾਚਲ ‘ਚ ਕੋਈ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਹੋ ਸਕਦਾ ਹੈ।

WRITTEN BY