Skip to content
Independent perspectives. Global stories.
BREAKING

ਰੇਲਵੇ ਟ੍ਰੈਕ ਦੇ ਨਜ਼ਦੀਕ ਇਕ ਵਿਅਕਤੀ ਦਾ ਸ਼ਵ ਮਿਲਿਆ ਪੁਲਿਸ ਨੇ ਪੋਸਟ ਮਾਰਟਮ ਲਈ ਭੇਜਿਆ

Share this story

ਕਾਦੀਆਂ, 30 ਅਕਤੂਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਕਾਦੀਆਂ ਠੀਕਰੀ ਵਾਲ ਤੇ ਰੇਲਵੇ ਟ੍ਰੈਕ ਦੇ   ਇਕ ਪਾਸੇ  ਇਕ ਵਿਅਕਤੀ ਦਾ ਸ਼ਵ ਮਿਲਿਆ ਹੈ । ਇਸ ਸੰਬਧ ਵਿਚ  ਜਾਣਕਾਰੀ ਦਿੰਦੇ ਹੋਏ  ਐਸ ਐਚ ਓ ਥਾਣਾ ਕਾਦੀਆਂ  ਲਲਿਤ ਕੁਮਾਰ  ਨੇ ਦਸਿਆ ਕਿ  ਓਹਨਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਟ੍ਰੈਕ ਦੇ ਨਜਦੀਕ  ਕਿਸੇ ਵਿਅਕਤੀ ਦਾ ਸ਼ਵ ਪਿਆ ਹੋਇਆ ਹੈ ।  ਓਹਨਾਂ ਦਸਿਆ ਕਿ ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਨੂੰ ਮੋਕੇ ਤੇ ਭੇਜਿਆ ਗਿਆ  ।ਪੁਲਿਸ ਨੇ ਮੋਕੇ ਤੇ ਜਾ ਕਿ ਵੇਖਿਆ ਕਿ  ਸਰਬਜੀਤ ਸਿੰਘ  ਪੁਤਰ ਬਲਵੰਤ ਸਿੰਘ  ਪਿੰਡ ਡੇਹਰੀ ਵਾਲ ਦਰੋਗਾ  ਪਸਟ ਆਫਿਸ  ਬੁਢਾ ਕੋਟ ਦਾ ਸ਼ਵ ਓਥੇ ਪਿਆ ਹੋਇਆ ਹੈ ਅਤੇ ਓਸ ਦੇ ਨਜਦੀਕ  ਇਕ ਸਰਿੰਜ ਪਈ ਹੋਈ ਸੀ ਐਸ ਐਚ ਓ ਨੇ ਦਸਿਆ ਕਿ ਸ਼ਵ ਨੂੰ ਪੁਲਿਸ ਨੇ  ਕਬਜੇ ਵਿਚ ਲੈ ਕਿ ਪੋਸਟ ਮਾਰਟਮ ਦੇ ਲਈ ਭੇਜ ਦਿਤਾ ਹੈ । ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲਗੇ ਗਾ ਕਿ ਇਸ ਵਿਅਕਤੀ ਦੀ ਮੋਤ ਦਾ ਕੀ ਕਾਰਣ ਹੈ  ।

 

WRITTEN BY