ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਜਗਮੀਤ ਬਰਾੜ ਨੇ ਸਿਆਸਤ ਦੀ ਲੰਬੀ ਪਾਰੀ ਖੇਡੀ ਐ, ਸਿਆਸੀ ਹਵਾ ਦੀ ਦਿਸ਼ਾ ਨੂੰ ਭਲੀ ਭਾਂਤ ਸਮਝਦਾ ਹੈ । ਜਿਸ ਡਰਗ ਮੁਦੇ ਨੂੰ ਅਧਾਰ ਬਣਾ ਕਾਂਗਰਸ ਨੇ ਪੰਜਾਬੀਆ ਨਾਲ ਫ਼ਰਾਡ ਕਰ ਚੌਣਾ ਜਿਤੀਆ ਉਸ ਦਾ ਭਾਂਡਾ ਇਨੀ ਜਲਦੀ ਫਟ ਜਾਵੇਗਾ , ਕਿਸੇ ਨੂੰ ਉਮੀਦ ਨਹੀਂ ਸੀ । ਆਮ ਆਦਮੀ ਪਾਰਦੀ ਦਾ ਸਿਆਸੀ ਗਰਭਪਾਤ ਪਹਿਲਾਂ ਹੀ ਹੋ ਚੁਕਾ ਹੈ । ਜਿੰਨਾ 40 ਕਾਂਗਰਸੀ ਨੂੰ ,ਉਕਸਾ ਨਵਜੋਤ ਸਿਧੂ , ਮਜੀਠੀਆ ਸਾਹਿਬ ਅਤੇ ਅਕਾਲੀ ਦਲ ਵਿਰੁਧ ਡਰਗ ਮੁਦੇ ਦਾ ਬ੍ਰਹਮ -ਸਾਸ਼ਤਰ ਵਰਤਣ ਦੀਆਂ ਸਕੀਮਾਂ ਘੜ ਰਿਹਾ ਸੀ , ਸਿਧੂ ਵਿਰੁਧ ਛਿਤਰ ਖਿਚੀ ਫਿਰਦੇ ਹਨ । ਪੰਜਾਬੀਆਂ ਨੇ ਕਾਂਗਰਸ ਅਤੇ ਕੇਜਰੀਵਾਲ ਵਲੋਂ ਕੀਤੇ ਸਿਆਸੀ ਫਰਾਡ ਨੂੰ ਸਮਝ ਲਿਆ ਹੈ ।ਪੰਜਾਬ ਦੀ ਸਿਆਸੀ ਫਿਜਾ ਵਿਚੋਂ ਅਕਾਲੀ ਦਲ ਦੀ ਮਹਿਕ ਆਉਣੀ ਸ਼ੁਰੂ ਹੋ ਚੁਕੀ ਹੈ । ਹੁਣ ਇਹ ਪਰਦੇਫਾਸ਼ ਹੋਣੇ ਸ਼ੁਰੂ ਹੋਣਗੇ ਕਿ ਇਸ ਸਾਜਿਸ਼ ਵਿਚ ਹੋਰ ਕਿਹੜੀਆਂ ਧਿਰਾਂ ਸਾਮਲ ਸਨ । ਇਸ ਵਿਚ ਵਿਦੇਸ਼ਾਂ ਵਿਚ ਪਤਰਕਾਰੀ ਦਾ ਮਖੌਟਾ ਪਾ ਜਕੜਮਾਰੀ ਕਰਨ ਵਾਲੇ , ਅਖੌਤੀ ਠੜ / ੍ਰੳਦੲੋ ੳਨਚਹੋਰ , ਜੇਬ -ਕਟ ਪਤਰਕਾਰ , ਅਖੌਤੀ ਬੁਧੀਜੀਵੀ ਅਤੇ ਗਲਾਸੀ -ਮਾਰ ਇਨਕਲਾਬੀਆ ਉਪਰ ਵੀ ਿ?ਸ ਝੂਠ ਦੀ ਗਾਜ ਡਿਗਣੀ ਨਿਸਚਿਤ ਹੈ । ਸ਼ਰੋਮਣੀ ਅਕਾਲੀ ਦਲ ਲਈ ਿ?ਹ ਬਹੁਤ ਹੀ ਤਸਲੀ ਯੋਗ ਵਰਤਾਰਾ ਹੈ ਕਿ ਸਤਾ ਤਬਦੀਲੀ ਦੇ ਬਾਵਜੂਦ ਪਾਰਟੀ ਵਰਕਰਾਂ , ਅਹੁਦੇਦਾਰਾਂ ਅਤੇ ਸਮੁਚੀ ਲੀਡਰਸ਼ਿਪ ਵਿਚ ਹੌਸਲੇ ਅਤੇ ਸਿਆਸੀ ਗੁਲੂਕੋਜ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਈ ਸਗੋਂ ਸਮੁਚਾ ਪਾਰਟੀ ਕੇਂਡਰ ਸ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜਾ ਨਜ਼ਰ ਆਇਆ ਜਿਨਾ ਵਿਚ ਪਾਰਟੀ ਦੇ ਂ੍ਰ9 ਾਂਨਿਗਸ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ । ਇਕ ਗਲ ਹਰ ਅਕਾਲੀ ਸੀਨੇ ਵਿਚ ਬਰਛੀ ਵਾਂਗ ਖੁਭੀ ਪਈ ਹੈ ਕਿ ਅਸੀਂ ਹਾਰੇ ਨਹੀਂ ਸਗੋਂ ਧੋਖੇ ਨਾਲ ਹਰਾਏ ਗਏ ਹਾਂ ? । ਸੋ , ਮੇਰੇ ਵੀਰੋ , ਪੰਜਾਬ ਦੇ ਸਿਆਸੀ ਭਵਿਖ ਤੇ ਠਆਉਣ ਵਾਲਾ ਟਾਈਮ ਸਾਡੇ ਬਾਈ ਦਾ ‘ ਲਿਖਿਆ ਸਪਸ਼ਟ ਪੜਿਆ ਜਾ ਸਕਦਾ ,ਨਾਲ ਹੀ ਦੋਗਲੇ ਸਿਧੂ ਅਤੇ ਮਨਪ੍ਰੀਤ ਵਾਸਤੇ ਕਿ ‘ ਅਬ ਤੇਰਾ ਕਿਆ ਹੋਗਾ ਕਾਲੀਆ।
-ਸਤਪਾਲ ਸਿੰਘ ਬਰਾੜ ਚੇਅਰਮੈਨ ਅਤੇ ਮੁਖ ਬੁਲਾਰਾ ਸ਼ਰੋਮਣੀ ਅਕਾਲੀ ਦਲ ( ਬਾਦਲ ) ਯੂ.ਐਸ.ਏ.
ਕੂੜ ਨਿਖੁੱਟੇ ਨਾਨਕਾ : ਕਾਂਗਰਸ ਅਤੇ ਕੇਜਰੀਵਾਲ ਵਲੋਂ ਕੀਤਾ ਸਿਆਸੀ ਫਰਾਡ ਬੇਨਕਾਬ ਪੰਜਾਬ ਦੀ ਸਿਆਸੀ ਫਿਜ਼ਾ ਵਿੱਚੋਂ ਅਕਾਲੀ ਦਲ ਦੀ ਮਹਿਕ ਆਉਣੀ ਸ਼ੁਰੂ


