ਬਾਘਾ ਪੁਰਾਣਾ, 24 ਦਸੰਬਰ (ਭੁਪਿੰਦਰ ਬਰਾੜ)-ਵੱਖ-ਵੱਖ ਜੇਲ੍ਹਾਂ ਵਿੱਚ ਉਮਰ ਕੈਂਦ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਇਕ ਮਾਰਚ ਪਿੰਡ ਕਾਲੇਕੇ ਤੋਂ ਸ਼ੁਰੂ ਕੀਤਾ ਗਿਆ। ਇਹ ਮਾਰਚ ਬਾਘਾ ਪੁਰਾਣਾ ਪਿੰਡ ਰਾਜੇਆਣਾ ਹੁੰਦਾ ਹੋਇਆ ਬੁੱਧ ਸਿੰਘ ਵਾਲਾ ਵਿਖੇ ਪਹੁੰਚਿਆ। ਇਸ ਮਾਰਚ ਦੀ ਅਗਵਾਈ ਕਰ ਰਹੇ ਮੋਟਰ ਸਾਈਕਲ ਸਵਾਰ ਸਿੰਘਾਂ ਨੂੰ ਜ਼ੇਲਾਂ ਚੋ ਛੁਡਵਾਉਣ ਦੇ ਲਈ ਜੈਕਾਰੇ ਲਗਾ ਰਹੇ ਸਨ। ਪਿੱਛੇ ਪਿੱਛੇ ਜੀਪਾਂ ਕਾਰਾਂ ਦਾ ਕਾਫਲਾ ਜਾ ਰਿਹਾ ਸੀ। ਇਸ ਕਾਫਲੇ ਦੀ ਅਗਵਾਈ ਕਰ ਰਹੇ ਐਡਵੋਕੇਟ ਬਲਵੰਤ ਸਿੰਘ ਆਲਮ ਵਾਲਾ ਨੇ ਦੱਸਿਆ ਕਿ ਇਸ ਮਾਰਚ ਦੀ ਅਗਵਾਈ ਬੇਦੀ ਸਿੰਘ ਰਿਹਾਈ ਮੋਰਚਾ, ਕੇਸ ਸੰਭਾਲ ਜੱਥੇਬੰਦੀ ਪੰਜਾਬ ਅਤੇ ਗੁਰੂ ਮਾਨਿਉ ਪ੍ਰਚਾਰ ਸੰਸਥਾ ਅਤੇ ਸਮੂਹ ਸਿੱਖ ਜੱਥੇਬੰਦੀਆ ਨੇ ਕੀਤੀ। ਉਨ੍ਹਾ ਕਿਹਾ ਅੱਜ ਸਿੱਖਾਂ ਲਈ ਵੱਖਰਾ ਕਾਨੂੰਨ ਬਨਾਇਆ ਜਾ ਰਿਹਾ ਹੈ ਅਤੇ ਉਨ੍ਹਾ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜ਼ੇਲਾਂ ਚੋ ਰਿਹਾਅ ਨਹੀ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਫਿਲਮੀ ਐਕਟਰ ਆਪਣੀ ਘਰਵਾਲੀ ਦੀ ਬਿਮਾਰੀ ਦਾ ਬਹਾਨਾ ਬਨਾ ਕੇ ਕੈਦ ਚੋ ਛੁੱਟੀ ਲੈ ਰਿਹਾ ਹੈ। ਸਾਡੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਹੈ ਕਿ ਜੇਲ੍ਹਾਂ ਅੰਦਰ ਆਪਣੀ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਆਪਣਾ ਪ੍ਰਭਾਵ ਵਰਤ ਕਿ ਉਨ੍ਹਾ ਨੂੰ ਰਿਹਾਅ ਕਰਵਾਵੇ ਨਹੀ ਤਾਂ ਸਾਡਾ ਸੰਘਰਸ਼ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਇਸੇ ਤਰ੍ਹਾਂ ਚੱਲਦਾ ਰਹੇਗਾ। ਜ਼ਿਨ੍ਹਾ ਚਿਰ ਜੇਲ੍ਹਾਂ ‘ਚ ਬੰਦ ਸਿੱਖਾਂ ਨੂੰ ਇੰਨਸਾਫ ਨਹੀ ਮਿਲ ਜਾਂਦਾ।