Skip to content
Independent perspectives. Global stories.
BREAKING

ਡਾ. ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ’ਤੇ ਕੁਇਜ਼ ਮੁਕਾਬਲਾ

Share this story

ਨਾਭਾ, 30 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)-ਭਾਰਤ ਪ੍ਰਬੋਧ ਫੈਡਰੇਸ਼ਨ ਪੰਜਾਬ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ ਅਤੇ ਵਿਚਾਰਧਾਰਾ ਤੇ ਦਸਤਵਾ ਕੁਇੱਜ ਕੰਪੀਟੀਸ਼ਨ ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਪਲਾਹੀ ਰੋਡ ਫਗਵਾੜਾ ਵਿਖੇ ਮਿਤੀ: 29-10-2017 ਨੂੰ ਕਰਵਾਇਆ ਗਿਆ। ਜਿਸ ਵਿੱਚ ਦਸਵੀ ਪੁਸਤਕ ਪ੍ਰਤੀਯੋਗਤਾ ਵਿੱਚੋਂ 70ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਬੁਲਾਇਆ ਗਿਆ ਜਿਸ ਵਿੱਚ ਲੱਗਭੱਗ 200 ਬੱਚਿਆਂ ਨੇ ਭਾਗ ਲਿਆ ਇਨ੍ਹਾਂ ਬੱਚਿਆਂ ਵਿੱਚੋਂ 20 ਨੰਬਰ ਦਾ ਟੈਸਟ ਲੈਕੇ 15 ਟੋਪਰ ਬੱਚਿਆ ਦੀਆਂ ਪੰਜ ਟੀਮਾ ਬਣਾਈਆਂ ਗਈਆਂ ਸਨ। ਇਨ੍ਹਾਂ 15 ਬੱਚਿਆਂ ਵਿੱਚੋਂ ਨਾਭਾ ਸੈਂਟਰ ਦੇ 3 ਬੱਚਿਆਂ ਨੇ ਕੁਆਲੀਫਾਈ ਕੀਤਾ। ਮਿਸ ਰਣਜੀਤ ਕੌਰ ਪੁੱਤਰੀ ਸ. ਬਹਾਦਰ ਸਿੰਘ (ਪੁਲਿਸ ਇੰਸਪੈਕਟਰ) ਮੋਦੀ ਮਿਲ ਨਾਭਾ 20/20 ਅੰਕ ਪ੍ਰਾਪਤ ਕਰਕੇ ਟੀਮ ਕੈਪਟਨ ਚੁਣੀ ਗਈ। ਜਗਤਾਰ ਸਿੰਘ ਟੋਡਰਵਾਲ, ਲਖਵਿੰਦਰ ਸਿੰਘ ਰੋਹਟੀ ਮੋੜਾਂ ਇਸ ਦੀ ਟੀਮ ਦੇ ਮੈਂਬਰ ਚੁਣੇ ਗਏ। ਪੰਜਾਂ ਟੀਮਾਂ ਵਿੱਚ ਡੀ ਟੀਮ ਹੀ ਇੱਕ ਐਸੀ ਟੀਮ ਚੁਣੀ ਗਈ ਜਿਸ ਦੇ ਸਾਰੇ ਦੇ ਸਾਰੇ ਮੈਂਬਰ ਨਾਭਾ ਸੈਂਟਰ ਦੇ ਬੱਚੇ ਹੀ ਚੁਣੇ ਗਏ। ਨਾਭਾ ਸੈੇਂਟਰ ਦੇ ਕੁੱਲ ਅੱਠ ਬੱਚਿਆਂ ਨੇ ਭਾਗ ਲਿਆ ਜਿਸ ਵਿੱਚੋਂ 4 ਮੈਂਬਰ ਪੰਜ-ਪੰਜ ਸੋ ਰੁਪਏ ਦਾ ਇਨਾਮ ਲੈਣਾ ਵਿੱਚ ਕਾਮਯਾਬ ਰਹੇ। ਇਹ ਨਾਭਾ ਸੈਂਟਰ ਲਈ ਬੜੀ ਮਾਣ ਦੀ ਗੱਲ ਹੈ। ਇੱਥੇ ਇਹ ਵੀ ਦੱਸਣ ਯੋਗ ਹੈ। ਕਿ ਦਸਵੀ ਪੁਸਤਕ ਪ੍ਰਤੀਯੋਗਤਾ ਵਿੱਚ ਨਾਭਾ ਸੈਂਟਰ ਦੇ ਹੀ ਦਵਿੰਦਰ ਸਿੰਘ ਨੇ ਪਹਿਲਾ 20,000 ਰਪਏ ਦਾ ਇਨਾਮ ਜਿੱਤਿਆ ਸੀ। ਕਰਮਜੀਤ ਸਿੰਘ ਰੋਹਟਾ, ਜਗਸੀਰ ਸਿੰਘ ਚੋਧਰੀਮਾਜਰਾ, ਨਵਦੀਪ ਕੌਰ ਮੋਹਲਗਵਾਰਾ, ਰਮਨਦੀਪ ਸਿੰਘ ਬਾਗੜੀਆਂ ਵੀ ਇਸ ਕੰਪੀਟੀਸਨ ਵਿੱਚ ਹਿੱਸਾ ਲਿਆ। ਪ੍ਰਬੁੱਧ ਭਾਰਤ ਫਾਊਡੇਸ਼ਨ (ਪੰਜਾਬ) ਦਾ ਇਹ ਉਪਕਾਰਾ ਬਹੁਤ ਹੀ ਸਲਾਘਾਯੋਗ ਹੈ। ਪ੍ਰਬੰਧ ਬਹੁਤ ਹੀ ਵਧੀਆਂ ਸੀ। ਨਾਭਾ ਸੈਂਟਰ ਨੂੰ ਇਸ ਮਾਣ ਦਾ ਸਿਹਰਾ ਸ. ਅਮਰ ਸਿੰਘ ਟੋਡਰਵਾਲ ਜਨਰਲ ਸਕੱਤਰ ਅਤੇ ਸਮੁੱਚੀ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ (ਰਜਿ) ਨਾਭਾ ਨੂੰ ਜਾਂਦਾ ਹੈ।

WRITTEN BY