ਕੋਟਕਪੂਰਾ, 26 ਅਕਤੂਬਰ (ਚਰਨਦਾਸ ਗਰਗ)-ਕਰ ਭਲਾ ਹੋ ਭਲਾ ਪ੍ਰੈਸ ਕਲੱਬ (ਰਜਿ.) ਕੋਟਕਪੂਰਾ ਦੀ ਇਕ ਸਲਾਨਾ ਮੀਟਿੰਗ ਮੋਗਾ ਰੋਡ ਤੇ ਸਥਿਤ ਚਾਵਲਾ ਹੋਟਲ ਵਿਖੇ ਹੋਈ। ਜਿਸ ਵਿਚ ਸਭ ਤੋ ਪਹਿਲਾ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋਏ ਸ਼ੁਭ ਭਾਵਨਾ, ਸ਼ੁਭ ਕਾਮਨਾਵਾਂ ਦਾ ਸੰਕਲਪ ਕੀਤਾ ਗਿਆ। ਇਸ ਮੀਟਿੰਗ ਵਿੱਚ ਕਲੱਬ ਦੇ ਮੌਜੂਦਾ ਪ੍ਰਧਾਨ ਗੁਰਪ੍ਰੀਤ ਸਿੰਘ ਔਲਖ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਸਮੂਹ ਕਲੱਬ ਮੈਂਬਰਾ ਤੇ ਅਹੁਦੇਦਾਰਾਂ ਦੁਆਰਾ ਸਰਬਸੰਮਤੀ ਦੇ ਨਾਲ ਸੁਭਾਸ਼ ਮਹਿਤਾ ਜੀ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਫੁਲਾਂ ਦੇ ਹਾਰ ਪਾ ਕੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਸ ਤੋ ਬਾਅਦ ਸ੍ਰੀ ਸੁਭਾਸ ਮਹਿਤਾ ਜੀ ਦੁਆਰਾ ਆਪਣੇ ਅਧਿਕਾਰਾ ਦੀ ਵਰਤੋਂ ਕਰਦੇ ਹੋਏ ਕਲੱਬ ਦੀ ਨਵੀ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਚਰਨਦਾਸ ਗਰਗ ਨੂੰ ਚੇਅਰਮੈਨ, ਗੁਰਪ੍ਰੀਤ ਸਿੰਘ ਔਲਖ ਨੂੰ ਵਾਇਸ ਚੇਅਰਮੈਨ, ਰੋਹਿਤ ਆਜ਼ਾਦ ਨੂੰ ਸੀਨੀਅਰ ਮੀਤ ਪ੍ਰਧਾਨ, ਚੰਦਰ ਗਰਗ ਨੂੰ ਜਨਰਲ ਸਕੱਤਰ, ਸ਼ਾਮ ਸੁੰਦਰ ਅਰੋੜਾ ਨੂੰ ਸਕੱਤਰ, ਮਖਣ ਸਿੰਘ ਖੁਰਮੀ ਨੂੰ ਸਹਾਇਕ ਸਕੱਤਰ, ਸਤਨਾਮ ਸਿੰਘ ਨੂੰ ਖਜ਼ਾਨਚੀ, ਦੀਪਕ ਮਹਿਤਾ ਨੂੰ ਪੀ. ਆਰ. ਓ, ਜਤਿੰਦਰ ਆਜ਼ਾਦ ਨੂੰ ਪ੍ਰੇੈਸ ਸਕੱਤਰ, ਬਲਜਿੰਦਰ ਸਿੰਘ ਬੱਲੀ ਨੂੰ ਮੁੱਖ ਸਲਾਹਕਾਰ, ਡਾ. ਰਣਜੀਤ ਸਿੰਘ ਸਿੱਧੂ ਨੂੂੰ ਸਲਾਹਕਾਰ, ਕੇ. ਸੀ. ਸੰਜੇ ਨੂੰ ਸਹਾਇਕ ਸਲਾਹਕਾਰ, ਰਿਸ਼ੀ ਪਲਤਾ ਨੂੰ ਸਹਾਇਕ ਸਲਾਹਕਾਰ, ਜਗਦੀਸ਼ ਕਪੂਰ ਨੂੰ ਕਨਵੀਨਰ, ਚੰਦਰ ਅਰੋੜਾ ਨੂੰ ਸਹਾਇਕ ਕਨਵੀਨਰ ਤੇ ਰਾਣਾ ਸਾਂਗਾ ਜਿੰਦਲ, ਸਦਾਜੀਤ ਸਿੰਘ ਦੀਪੂ, ਮਨਜੀਤ ਸਿੰਘ ਢੱਲਾ, ਅਮਨਦੀਪ ਸਿੰਘ ਗੁਲਾਟੀ, ਸੁਖਰਾਜ ਸਿੰਘ ਗੋਦਾਰਾ, ਸਤਨਾਮ ਸਿੰਘ ਬੁਰਜ ਹਰੀਕਾ, ਮਨਦੀਪ ਸਿੰਘ, ਕਮਲ ਕਟਾਰੀਆ ਆਦਿ ਨੂੰ ਐਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਅੰਤ ਵਿੱਚ ਸੁਭਾਸ ਮਹਿਤਾ ਜੀ ਦੁਆਰਾ ਕਲੱਬ ਵਲੋ ਕੀਤੇ ਗਏ ਸਮਾਜ ਸੇਵਾ ਕੰਮਾ ਬਾਰੇ ਜਾਣੂ ਕਰਵਾਇਆ । ਬਲਜਿੰਦਰ ਸਿੰਘ ਬਲੀ ਨੇ ਗਿਫਟ ਦੇ ਕੇ ਸਨਮਾਨਿਤ ਕੀਤਾ ।
ਕੋਟਕਪੁੂਰਾ ਦੇ ਸੁਭਾਸ਼ ਮਹਿਤਾ ‘ਕਰ ਭਲਾ ਹੋ ਭਲਾ ਪ੍ਰੈਸ ਕਲਬ’ ਦੇ ਪ੍ਰਧਾਨ ਬਣੇ



