ਜੰਡਿਆਲਾ ਗੁਰੂ, 26 ਅਕਤੂਬਰ (ਵਰੁਣ ਸੋਨੀ)-ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਨੇ ਜੀ ਐਸ ਟੀ ਕੌਂਸਲ ਅਤੇ ਕੇਂਦਰ ਸਰਕਾਰ ਦੇ ਜੀ ਐਸ ਟੀ ਪ੍ਰਤੀ ਗੈਰ ਜਿੰਮੇਵਾਰ ਰਵਈਏ ਪ੍ਰਤੀ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਵਿਤ ਮੰਤਰੀ ਅਰੁਣ ਜੇਤਲੀ ਦੇ ਨਾਮ ਇਕ ਯਾਦ ਪ¤ਤਰ ਸ੍ਰ ਹਰਿੰਦਰਪਾਲ ਸਿੰਘ ਡਿਪਟੀ ਐਕਸਾਈਜ ਐਂਡ ਟੈਕਸਟੇਸ਼ਨ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੰਜੇ ਸ਼ਰਮਾ ਮੀਤ ਪ੍ਰਧਾਨ , ਅਸ਼ਵਨੀ ਮਜੀਠੀਆ ਸੈਕਟਰੀ , ਗੌਰਵ ਮਹਾਜਨ ਜੋਇੰਟ ਸੈਕਟਰੀ , ਅਮਰੀਕ ਸਿੰਘ ਮਲਹੋਤਰਾ , ਜੀ ਐਸ ਚਾਵਲਾ , ਐਸ ਕੇ ਚੋਪੜਾ, ਆਰ ਕੇ ਮਲਹੋਤਰਾ, ਬਲਬੀਰ ਸਹਿਦੇਵ , ਮਨੀਸ਼ ਕੁਮਾਰ, ਰਾਜੇਸ਼ ਮਹਾਜਨ , ਦੀਪਕ ਸਹਿਦੇਵ, ਰਮਨ ਸ਼੍ਰੀ ਵਾਸਤਵ , ਸਤੀਸ਼ ਸ਼ਰਮਾ, ਰਾਜ ਚੋਹਾਨ , ਆਦਿ ਹਾਜਿਰ ਸਨ।
ਜ਼ਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਰੋਸ ਦਾ ਪ੍ਰਗਟਾਵਾ



