ਅੰਮ੍ਰਿਤਸਰ, 26 ਅਕਤੂਬਰ (ਦਵਾਰਕਾ ਨਾਥ ਰਾਣਾ)-ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਖੇ ਚੈਤਨਿਆਂ ਉਤੱਸਵ 2017 ਵਿੱਚ ਹਿੱਸਾ ਲਿਆ, ਜਿਸਦਾ ਆਯੋਜਨ ਇਸਕੋਨ ਯੂਥ ਫਾਰਮ ਅੰਮ੍ਰਿਤਸਰ ਵਲੋਂ ਕੀਤਾ ਗਿਆ। ਇਸ ਉਤੱਸਵ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਣ ਲਈ ਨਾਚ, ਗਾਣਾ, ਚਿੱਤਰਕਲਾ, ਡਰਾਮਾ, ਰੰਗੋਲੀ, ਅਤੇ ਕਵਿਜ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਗਿਆ। ਹੋਲੀ ਹਾਰਟ ਸਕੂਲ ਦੇ ਸੱਤਵੀਂ ਜਮਾਤ ਵਿਦਿਆਰਥੀ ਸੁਜਲ ਮਨਨ ਨੇ ਗਾਉਣ ਪ੍ਰਤਿਯੋਗਿਤਾ ਵਿੱਚ, ਅੱਠਵੀਂ ਜਮਾਤ ਦੇ ਦੀਆ ਅਤੇ ਸਗਲ ਨੇ ਰੰਗੋਲੀ ਪ੍ਰਤਿਯੋਗਿਤਾ ਵਿੱਚ, ਅਤੇ ਨੌਵੀਂ ਜਮਾਤ ਦੇ ਸੁਖਰਾਜ ਸਿੰਘ ਨੇ ਚਿੱਤਰਕਲਾ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਾਟਕ ਮੰਚਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੋਕੇ ਤੇ ਜੱਜ ਸਾਹਿਬਨਾਂ ਅਤੇ ਦਰਸ਼ਕਾਂ ਨੇ ਵਿਦਿਆਰਥੀਆਂ ਦੀ ਕਲਾ ਦੀ ਬੜ੍ਹੀ ਤਰੀਫ ਕੀਤੀ। ਵਿਦਿਆਰਥੀਆਂ ਦੀ ਇਸ ਜਿੱਤ ਤੇ ਜੇਤੂ ਵਿਦਿਆਰਥੀਆਂ ਨੂੰ ਉਵਰਆੱਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਹੋਲੀ ਹਾਰਟ ਸਕੂਲ ਦੇ ਡਾਰੈਕਟਰ ਸ੍ਰੀਮਤਿ ਅੰਜਨਾਂ ਸੇਠ ਅਤੇ ਪਿੰ੍ਰਸੀਪਲ ਵਿਕਰਮ ਸੇਠ ਅਤੇ ਸ਼ਿਲਪਾ ਸੇਠ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਤਰਾਂਦੇ ਪ੍ਰੋਗ੍ਰਾਮਾਂ ਵਿੰਚ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ।
ਹੋਲੀ ਹਾਰਟ ਸਕੂਲ ਬਣਿਆਂ ਚੈਤਨਿਆਂ ਉਤਸਵ ਦਾ ਓਵਰਆਲ ਵਿਜੇਤਾ



