ਸਮਾਣਾ, 26 ਅਕਤੂਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਸਮਾਣਾ ਅਤੇ ਨਾਲ ਲੱਗਦੇ ਪਿੰਡਾਂ ਚ ਇਸ ਵੇਲੇ ਡੇਂਗੂ, ਮਲੇਰੀਆਂ ਤੇ ਵਾਇਰਲ ਬੁਖਾਰ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਅੱਜ ਇਕ ਹੀ ਦਿਨ ਵਿਚ ਡੇਂਗੂ ਪੀੜਤਾਂ ਦੇ ਦਰਜਨਾਂ ਕੇਸ ਸਾਹਮਣੇ ਆਏ ਹਨ ਜਿਸ ਨੂੰ ਦੇਖਦਿਆ ਸਿਹਤ ਵਿਭਾਗ ਨੂੰ ਵੀ ਹੱਥਾਂ- ਪੈਰਾਂ ਦੀ ਪੈ ਗਈ ਹੈ ਸਿਹਤ ਵਿਭਾਗ ਦੇ ਸੀਨੀਅਰ ਡਾਕਟਰ ਰਾਜਪਾਲ ਦੀ ਅਗਵਾਈ ਵਿਚ ਕਈ ਕਲੋਨੀਆ ਦਾ ਦੌਰਾ ਕੀਤਾ ਗਿਆ ਅਤੇ ਜਿਥੇ ਡੇਂਗੂ ਮੱਛਰਾਂ ਦਾ ਲਾਰਵਾ ਦੇਖਣ ਨੁੰ ਮਿਲਿਆ ਅਤੇ ਉਨ੍ਹਾਂ ਤੁੰਰਤ ਹੀ ਸਫਾਈ ਕਰਵਾਈ ਗਈ ਅਤੇ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਤਹਿਤ ਡੇਂਗੂ ਮੱਛਰਾਂ ਦੇ ਲਾਰਵੇ ਦੀ ਪੈਦਾਇਸ਼ ਨੁੰ ਰੋਕਣ ਲਈ ਸਿਹਤ ਵਿਭਾਗ ਕੂਲਰਾ/ ਕੰਨੇਟਰਾਂ ਦੀ ਚੈਕਿੰਗ ਕਰ ਰਿਹਾ ਹੈ ਇਸ ਦੌਰਾਨ ਟੀਮ ਵੱਲੋਨ ਦੇਖਿਆਂ ਗਿਆ ਕਿ ਕੂਲਰਾਂ ਦੀ ਸਫਾਈ ਨਾ ਹੋਣ ਕਾਰਨ ਇਨ੍ਹਾਂ ਵਿਚ ਡੇਂਗੂ ਮੱਛਰਾਂ ਦਾ ਲਾਰਵਾ ਮੌਜੂਦ ਸੀ ਮੌਕੇ ਤੇ ਟੀਮ ਵੱਲੋਂ ਕੂਲਰਾਂ ਦਾ ਪੁਰਾਣਾ ਫੁਸ ਕਢਵਾ ਕੇ ਉਸ ਨੂੰ ਅੱਗ ਲਾਈ ਗਈ ਫਰਿਜਾਂ ਦੀਆਂ ਟਰੇਆਂ ਵਿਚ ਖੜੇ ਪਾਣੀ ਨੁੰ ਕਢਵਾਇਆ ਗਿਆ ਟੁੱਟੇ- ਫੁੱਟੇ ਭਾਂਡੇ ਜਿਨ੍ਹਾਂ ਵਿਚ ਪਾਣੀ ਜਮ੍ਹਾਂ ਸੀ ਮੂਧੇ ਮਰਵਾਏ ਗਏ ਖੜ੍ਹੇ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕੀਤਾ ਗਿਆ ਮੱਛਰਾਂ ਦਾ ਲਾਰਵਾ ਮਿੱਲਣ ਤੇ ਮਿਉਂਸੀਪਲ ਕਾਰਪੋਰੇਸ਼ਨ ਦੀ ਟੀਮ ਵੱਲੋਂ ਰਿਹਾਇਸ਼ੀ ਘਰਾਂ ਦੇ ਮਾਲਕਾਂ ਦੇ ਚਲਾਨ ਵੀ ਕੱਟੇ ਗਏੇ।
ਡੇਂਗੂ, ਮਲੇਰੀਆ ਅਤੇ ਵਾਇਰਲ ਬੁਖਾਰ ਦੀ ਲਪੇਟ ’ਚ ਆਏ ਸਮਾਣਾ ਵਾਸੀ



