Skip to content
Independent perspectives. Global stories.
BREAKING

ਚਾਈਨਾ ਡੋਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ

Share this story

ਜੰਡਿਆਲਾ ਗੁਰੂ, 26 ਅਕਤੂਬਰ (ਵਰੁਣ ਸੋਨੀ)- ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਨਰਿੰਦਰ ਸਿੰਘ ਵਾਸੀ ਮਾਨਾਵਾਲਾ ਨੇ ਦਸਿਆ ਕਿ ਬੀਤੇ ਦਿਨੀ ਉਹ ਮੋਟਰਸਾਇਕਲ ਤੇ ਅੰਮ੍ਰਿਤਸਰ ਜਾ ਰਹੇ ਸੀ ਕਿ ਅੰਮ੍ਰਿਤਸਰ ਪੁਲ ਤੇ ਅਚਾਨਕ ਅਸਮਾਨ ਵਿੱਚ ਮੰਡਰਾ ਰਹੀ ਚਾਈਨਾ ਡੋਰ ਨੇ ਉਹਨਾਂ ਨੂੰ ਅਪਨੀ ਲਪੇਟ ਵਿਚ ਲੈ ਲਿਆ ਜਿਸ ਨਾਲ ਉਨ੍ਹਾਂ ਦੇ ਹਥ ਦੀਆਂ ਚਾਰ ਉਂਗਲਾਂ ਅਤੇ ਅਖ ਬੁਰੀ ਤਰਾਂ ਜਖਮੀ ਹੋ ਗਈਆਂ। ਉਨ੍ਹਾਂ ਕਿਹਾ ਕਿ ਮੇਰੇ ਪਿਛੇ ਹੀ ਆ ਰਹੇ ਇਕ ਪੁਲਿਸ ਕਰਮਚਾਰੀ ਦੇ ਨੱਕ ਦੀ ਹਡੀ ਵੀ ਜਖਮੀ ਹੋ ਗਈ। ਜ਼ਖਮੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਖੂਨੀ ਡੋਰ ਉਸਦੀ ਅਖ ਦੇ ਵਿਚ ਨਹੀਂ ਲੱਗੀ, ਨਹੀਂ ਤਾਂ ਉਸਨੇ ਇਹ ਸੁੰਦਰ ਦੁਨੀਆ ਦੇਖਣ ਤੋਂ ਵਾਂਝਾ ਹੋ ਜਾਣਾ ਸੀ। ਉਨ੍ਹਾਂ ਨੇ ਇਸ ਖੂਨੀ ਕਾਰੋਬਾਰ ਲਈ ਸਿਧੇ ਤੌਰ ’ਤੇ ਪੁਲਿਸ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰ ਦਸਿਆ ਜੋ ਚੰਦ ਪੈਸਿਆਂ ਦੀ ਖਾਤਿਰ ਲੋਕਾਂ ਦੀ ਜਿੰਦਗੀ ਨਾਲ ਖੇਡਕੇ ਖੂਨੀ ਚਾਈਨਾ ਡੋਰ ਦੇ ਕਾਰੋਬਾਰੀਆਂ ਦਾ ਸਾਥ ਦੇ ਰਹੇ ਹਨ। ਉਹਨਾਂ ਨੇ ਉਚ ਪੁਲਿਸ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਆ ਰਹੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਇਸਤੇ ਸਖਤੀ ਨਾਲ ਕੰਮ ਕੀਤਾ ਜਾਵੇ। ਇਸ ਸਬੰਧੀ ਐਸ ਐਸ ਪੀ ਦਿਹਾਤੀ ਸ. ਪਰਮਪਾਲ ਸਿੰਘ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਅਗਰ ਕਿਸੇ ਪੁਲਿਸ ਕਰਮਚਾਰੀ ਸਬੰਧੀ ਅਜਿਹੇ ਅਨਸਰਾਂ ਨਾਲ ਮਿਲੀਭੁਗਤ ਦੀ ਜਾਣਕਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

WRITTEN BY