Skip to content
Independent perspectives. Global stories.
BREAKING

ਯੂਨੀਵਰਸਟੀਆਂ ਲਈ ਰੈਗੂਲੇਟਰ ਵਾਸਤੇ ਐਡਵੋਕੇਟ ਜਨਰਲ ਦੀਆਂ ਸਿਫਾਰਸ਼ਾਂ ਨੂੰ ਰੱਦ ਨਹੀਂ ਕੀਤਾ : ਮੁੱਖ ਮੰਤਰੀ

Share this story

ਚੰਡੀਗੜ੍ਹ, 26 ਅਕਤੂਬਰ (ਪੰਜਾਬ ਟਾਮਿਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਵਿਚ ਯੂਨੀਵਰਸਿਟੀਆਂ ਲਈ ਰੈਗੂਲੇਟਰ ਸਥਾਪਤ ਕਰਨ ਦੀ ਐਡਵੋਕੇਟ ਜਨਰਲ ਵੱਲੋਂ ਕੀਤੀ ਸਿਫਾਰਸ਼ ਨੂੰ ਰੱਦ ਕਰਨ ਦੀ ਗੱਲ ਨੂੰ ਮੂਲੋਂ ਖਾਰਜ ਕਰਦਿਆਂ ਕਿਹਾ ਕਿ ਇਹ ਕਦਮ ਐਡਵੋਕੇਟ ਜਨਰਲ ਦੀ ਸਲਾਹ ’ਤੇ ਉਚ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਯੂਨੀਵਰਸਿਟੀਆਂ ਲਈ ਰਾਜ ਰੈਗੂਲੇਟਰ ਲਾਉਣ ਦੀ ਸਾਫ ਅਤੇ ਸਪੱਸ਼ਟ ਸਿਫਾਰਸ਼ ਕੀਤੀ ਹੈ।

WRITTEN BY