Skip to content
Independent perspectives. Global stories.
BREAKING

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਰਧਾ ਪੁਰਵਕ ਮਨਾਇਆ ਜਾਵੇਗਾ

Share this story

ਅਮਲੋਹ, 25 ਅਕਤੂਬਰ (ਰਣਜੀਤ ਸਿੰਘ ਘੁੰਮਣ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਨੂੰ ਗੁਰੂਦੁਆਰਾ ਸਿੰਘ ਸਭਾ ਅਮਲੋਹ ਵਿਖੇ ਸਹਿਰ ਵਾਸੀਆ ਦੇ ਸਹਿਯੋਗ ਨਾਲ ਵੱਡੀ ਸਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਨਾਂ ਵਿਚਾਰਾ ਦਾ ਪ੍ਰਗਟਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋ ਅੱਜ ਪ੍ਰਕਾਸ਼ ਦਿਹਾੜੇ ਨੂੰ ਲੈਕੇ ਕਮੇਟੀ ਮੈਬਰਾ ਨਾਂਲ ਮੀਟਿੰਗ ਕਰਨ ਤੋ ਬਾਅਦ ਸਮਾਗਮਾਂ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦਸਰਨ ਸਿੰਘ ਨੇ ਕਿਹਾ 2 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਅਰੰਭ ਹੋਣਗੇ 3 ਨਵੰਬਰ ਨੂੰ ਨਗਰ ਕੀਰਤਨ ਅਤੇ 5 ਨਵੰਬਰ ਨੂੰ ਪਾਠਾ ਦੇ ਭੋਗ ਪਾਏ ਜਾਣਗੇ । ਉਨਾ ਦੱਸਿਆ ਕਿ ਸਮਾਗਮ ਦੋਰਾਨ ਰਾਜਵੀਰ ਕੋਰ ਬਰਨਾਲਾ ਵਾਲੀਆ ਬੀਬੀਆ ਦੇ ਜਥੇ ਤੋ ਇਲਾਵਾ ਵੱਖ-ਵੱਖ ਕਵਿਸ਼ਰੀ ਜਥੇ , ਰਾਗੀ ਸਿੰਘ ਸੰਗਤਾ ਨੂੰ ਗੁਰਬਾਣੀ ਨਾਲ ਜੋੜਨਗੇ ਤੋ ਗੁਰੂ ਦਾ ਲੰਗਰ ਅਤੂੱਟ ਵਰਤਾਇਆ ਜਾਵੇਗਾ । ਇਸ ਮੋਕੇ ਗੁਰਬਚਨ ਸਿੰਘ , ਇੰਸਪੈਕਟਰ ਹਰਵਿੰਦਰ ਸਿੰਘ , ਨਿਰਮਲ ਸਿੰਘ ਖਚਾਨਚੀ, ਸਾਬਕਾ ਪ੍ਰਧਾਨ ਸੁਰਮੁੱਖ ਸਿੰਘ , ਕੁਲਵਿੰਦਰ ਸਿੰਘ ਹੈਬਤਪੁਰ , ਗੁਰੂ ਘਰ ਦੇ ਹੈਡ ਗ੍ਰੰਥੀ ਬਾਬਾ ਗੁਰਦਿਆਲ ਸਿੰਘ ਤੋ ਇਲਾਵਾ ਕਮੇਟੀ ਮੈਬਰ ਤੇ ਸਹਿਰ ਵਾਸੀ ਹਾਜਰ ਸਨ ।

WRITTEN BY